'ਪ੍ਰੀ-ਪ੍ਰਾਇਮਰੀ ਬਾਲ ਮੇਲਾ' ਬਲਾਕ ਪ੍ਰਾਇਮਰੀ ਅਤੇ ਸਮਾਜ ਸੇਵੀ ਸੰਸਥਾ 'ਨੰਨ੍ਹੇ ਹਾਥੋਂ ਮੇਂ ਕਲਮ' ਦੇ ਵਿਦਿਆਰਥੀਆਂ ਨੇ ਮਨਾਇਆ
ਜੀ ਐਸ ਪੰਨੂ
ਪਟਿਆਲਾ,17 ਨਵੰਬਰ , 2021: ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 01, ਰਾਜਪੁਰਾ-02 ਪਟਿਆਲਾ ਵਿਖੇ ਵਿਦਿਆਰਥੀਆਂ ਨੇ ਪ੍ਰੀ-ਪ੍ਰਾਈਮਰੀ ਬਾਲ ਮੇਲਾ ਮਨਾਇਆ ਗਿਆ। ਅਧਿਆਪਕਾਂ ਦੁਆਰਾ ਸਕੂਲ ਨੂੰ ਬੜੇ ਹੀ ਵਧੀਆ ਢੰਗ ਨਾਲ਼ ਸਜਾਇਆ ਗਿਆ। ਅਧਿਆਪਕਾਂ ਦੁਆਰਾ ਪ੍ਰੀ-ਪ੍ਰਾਇਮਰੀ ਸਿੱਖਿਆ ਸੰਬੰਧੀ ਸਟਾਲਾਂ ਜਿਵੇਂ ਬੱਚਿਆਂ ਦੇ ਸਰਵ ਪੱਖੀ ਵਿਕਾਸ ਸੰਬੰਧੀ ਸਟਾਲ, ਬੱਚਿਆਂ ਦੀਆਂ ਗਤੀਵਿਧੀਆਂ ਦੀ ਸਟਾਲ, ਸਮਾਰਟ ਸਕੂਲ ਸੰਬੰਧੀ ਸਟਾਲ ਅਤੇ ਨਵੇਂ ਦਾਖ਼ਲੇ ਦੀ ਜਾਣਕਾਰੀ ਸੰਬੰਧੀ ਸਟਾਲਾਂ ਲਗਾਈ ਗਈਆਂ। ਸਮੂਹ ਸਕੂਲ ਦੇ 50 ਪ੍ਰਤੀਸ਼ਤ ਵਿਦਿਆਰਥੀਆਂ ਨੇ ਮੇਲੇ ਦੇ ਕੰਪੀਟੀਸ਼ਨ ਵਿੱਚ ਭਾਗ ਲਿਆ। ਬੀ.ਪੀ.ਈ.ਓ ਮੈਡਮ ਮਨਜੀਤ ਕੌਰ ਨੇ ਸਾਰੇ ਮੇਲੇ ਦੀ ਬਹੁਤ ਪ੍ਰਸ਼ੰਸਾ ਕੀਤੀ। ਸਾਰੇ ਅਧਿਆਪਕਾਂ ਨੇ ਮਿਲ ਕੇ ਪ੍ਰੀ-ਪ੍ਰਾਇਮਰੀ ਬੱਚਿਆਂ ਦੇ ਖੂਬਸੂਰਤ ਈਵੈਂਟ ਕਰਵਾਏ। ਇਸ ਦੇ ਨਾਲ਼ ਹੀ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੇ ਮਾਪਿਆਂ ਦੇ ਈਵੈਂਟ ਕਰਵਾਏ ਗਏ।
ਇਸ ਮੌਕੇ ਸਮਾਜ ਸੇਵੀ ਸੰਸਥਾ 'ਨੰਨ੍ਹੇ ਹਾਥੋਂ ਮੈਂ ਕਲਮ' ਦੇ ਮੈਬਰਾਂ ਨੇ ਵੀ ਮੇਲੇ ਦੀ ਰੌਣਕਾਂ ਵਧਾਈਆਂ। ਇਸ ਸੰਸਥਾ ਦੁਆਰਾ ਡਾਂਸ, ਗੀਤ, ਭੰਗੜਾ ਅਤੇ ਗਿੱਧੇ ਵਾਲੇ ਬੱਚਿਆਂ ਲਈ ਸਟੇਸ਼ਨਰੀ ਦਾ ਸਮਾਨ ਦਾਨ ਕੀਤਾ ਗਿਆ। ਮੈਡਮ ਬੀ. ਪੀ.ਈ.ਓ. ਦੁਆਰਾ ਸਮਾਜ ਸੇਵੀ ਸੰਸਥਾ 'ਨੰਨ੍ਹੇ ਹਾਥੋਂ ਮੈਂ ਕਲਮ' ਦੇ ਸਹਿਯੋਗ ਨਾਲ਼ ਜੇਤੂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਨਾਮ ਦਿੱਤੇ ਗਏ। ਮੌਕੇ 'ਤੇ ਸੀ.ਐੱਚ.ਟੀ . ਪਿਆਰਾ ਸਿੰਘ ਨੇ ਵੀ ਪਹੁੰਚ ਕੇ ਸਾਰੇ ਜੇਤੂ ਵਿਦਿਆਰਥੀਆਂ ਅਤੇ ਮਾਪਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।
ਸਕੂਲ ਦੇ ਮੁੱਖ ਅਧਿਆਪਕਾ ਮੈਡਮ ਭੋਲੀ ਰਾਣੀ ਦੁਆਰਾ ਮੈਡਮ ਬੀ.ਪੀ.ਈ.ਓ, ਬੱਚਿਆਂ ਦੇ ਮਾਪਿਆਂ ਅਤੇ ਸੰਸਥਾ ਮੈਂਬਰਾਂ ਦਾ ਖ਼ਾਸ ਤੌਰ 'ਤੇ ਧੰਨਵਾਦ ਕੀਤਾ ਗਿਆ। ਸਾਰੇ ਅਧਿਆਪਕਾਂ ਦੁਆਰਾ ਬੱਚਿਆਂ ਦੇ ਹੁਨਰ ਨੂੰ ਨਿਖਾਰਨ ਲਈ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ ।ਅਧਿਆਪਕਾਂ ਦੁਆਰਾ ਸਕੂਲ ਨੂੰ ਬੜੇ ਹੀ ਵਧੀਆ ਢੰਗ ਨਾਲ਼ ਸਜਾਇਆ ਗਿਆ। ਅਧਿਆਪਕਾਂ ਦੁਆਰਾ ਪ੍ਰੀ-ਪ੍ਰਾਇਮਰੀ ਸਿੱਖਿਆ ਸੰਬੰਧੀ ਸਟਾਲ, ਬੱਚਿਆਂ ਦੇ ਸਰਵ ਪੱਖੀ ਵਿਕਾਸ ਸੰਬੰਧੀ ਸਟਾਲ, ਬੱਚਿਆਂ ਦੀਆਂ ਗਤੀਵਿਧੀਆਂ ਦੀ ਸਟਾਲ, ਸਮਾਰਟ ਸਕੂਲ ਸੰਬੰਧੀ ਸਟਾਲ ਅਤੇ ਨਵੇਂ ਦਾਖ਼ਲੇ ਦੀ ਜਾਣਕਾਰੀ ਸੰਬੰਧੀ ਸਟਾਲ ਲਗਾਈ ਗਈਆਂ। ਇਸ ਮੌਕੇ ਸਮਾਜ ਸੇਵੀ ਸੰਸਥਾ 'ਨੰਨ੍ਹੇ ਹਾਥੋਂ ਮੈਂ ਕਲਮ' ਦੇ ਮੈਂਬਰ ਅਭਿਸ਼ੇਕ ਕਿੰਗਰ, ਸੁਨੀਤਾ ਭਟੇਜਾ, ਸੁਰਿੰਦਰ ਸੇਤੀਆ, ਸੰਜੀਵ ਵਰਮਾਂ ਅਤੇ ਅਧਿਆਪਕ ਮੇਜਰ ਸਿੰਘ, ਨੀਰਜ ਜੈਨ, ਜਸਬੀਰ ਕੌਰ, ਰੀਤੂ ਵਰਮਾ ਅਤੇ ਨੀਰੂ ਸ਼ਰਮਾ ਆਦਿ ਮੌਜੂਦ ਸਨ।