ਪੁਰਸ਼ਾਂ ਨੇ ਪਰਿਵਾਰ ਨਿਯੋਜਨ ਅਪਨਾਇਆ ਸੁੱਖੀ ਪਰਿਵਾਰ ਦਾ ਅਧਾਰ ਬਣਾਇਆ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 23 ਨਵੰਬਰ 2021
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ 21 ਨਵੰਬਰ ਤੋਂ 4 ਦਸੰਬਰ ਤੱਕ ਪਰਿਵਾਰ ਨਿਯੋਜਨ ਪੰਦਰਵਾੜਾ ਮਨਾਇਆ ਜਾਣਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਨੇ ਦੱਸਇਆ ਕਿ 21 ਨਵੰਬਰ ਤੋਂ 27 ਨਵੰਬਰ ਤੱਕ ਪੁਰਸ਼ਾਂ ਨੂੰ ਪਰਿਵਾਰ ਨਿਯੋਜਨ ਕਰਵਾਉਣ ਲਈ ਪ੍ਰੇਰਿਤ, ਉਨ੍ਹਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਇਸ ਉਪਰੰਤ 28 ਨਵੰਬਰ ਤੋਂ 4 ਦਸੰਬਰ ਤੱਕ ਜਿੱਥੇ ਪਰਿਵਾਰ ਨਿਯੋਜਨ ਦੇ ਕੈਂਪ ਲੱਗਣੇ ਹਨ ਉੱਥੇ ਉਨ੍ਹਾਂ ਨੂੰ ਲਿਜਾਈਆ ਜਾਵੇਗਾ ਤਾਂ ਜੋ ਉਹ ਪਰਿਵਾਰ ਨਿਯੋਜਨ ਵਸੀਲਿਆਂ ਸੰਬੰਧੀ ਜਾਗਰੂਕ ਹੋ ਸੱਕਣ ਅਤੇ ਸੇਵਾਵਾਂ ਦਾ ਲਾਭ ਲੈ ਸੱਕਣ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਬਲਾਕ ਐਕਸਟੇਂਸ਼ਨ ਐਜੂਕੇਟਰ ਬਿਕਰਜੀਤ ਸਿੰਘ ਨੇ ਦੱਸਇਆ ਕਿ ਪਰਿਵਾਰ ਨਿਯੋਜਨ ਅਪਣਾਓ `ਚ ਜ਼ਿਆਦਾ ਸਹਿਯੋਗ ਪੁਰਸ਼ਾ ਦਾ ਹੁੰਦਾ ਹੈ ਪਰੰਤੁ ਪੁਰਸ਼ਾ `ਚ ਜਾਣਕਾਰੀ ਦੀ ਘਾਟ ਕਾਰਨ ਪਰਿਵਾਰ ਨਿਯੋਜਨ `ਚ ਭਾਗੀਦਾਰੀ ਘੱਟ ਹੁੰਦੀ ਹੈ।
ਇਸ ਲਈ ਉਨ੍ਹਾਂ ਵਿਸ਼ੇਸ਼ ਤੌਰ `ਤੇ ਸਮੂਹ ਏ.ਐਨ.ਐਮ ਅਤੇ ਫੀਲਡ ਸਟਾਫ਼ ਨੂੰ ਵੱਧ ਤੋਂ ਵੱਧ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਵਸੀਲਿਆਂ ਪ੍ਰਤੀ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਉਹ ਇਸ ਦਾ ਲਾਭ ਲੈ ਸਕਣ। ਉਨ੍ਹਾਂ ਇਸ ਮੌਕੇ ਪਰਿਵਾਰ ਨਿਯੋਜਨ ਵਸੀਲੀਆਂ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਯੋਗ ਜੋੜਿਆ ਨੂੰ ਦੋ ਬੱਚਿਆਂ ਵਿੱਚ ਘੱਟੋ-ਘੱਟੋ 3 ਸਾਲ ਦਾ ਅੰਦਰ ਰੱਖਣ ਲਈ ਕਿਹਾ ਤਾਂ ਜੋ ਪਰਿਵਾਰ ਨਿਯੋਜਨ ਦੇ ਤਹਿਤ ਚੰਗੇ ਭੱਵਿਖ ਦੀ ਉਸਾਰੀ ਕੀਤੀ ਜਾਵੇ।ਇਸ ਮੌਕੇ ਡਾ. ਅੰਜਲਿਕਾ ਗਿੱਲ, ਏ.ਐਨ.ਐਮਾਂ ਅਤੇ ਫੀਲਡ ਸਟਾਫ਼ ਹਾਜ਼ਰ ਸੀ।