ਬਿੱਟੂ ਨੇ ਆਪਣੇ ਕੌਂਸਲਰ ਵਿਜੇ ਕੂਕਾ ਨੂੰ ਪੁਲਿਸ 'ਤੇ ਹਿਰਾਸਤ 'ਚ ਲੈਣ ਦੇ ਲਾਏ ਦੋਸ਼, ਬਿੱਟੂ ਨੇ ਲਾਈਵ ਹੋ ਦਿਖਾਈ ਸਾਰੀ ਕਾਰਵਾਈ, ਵੀਡੀਓ ਵੀ ਦੇਖੋ....
ਪਟਿਆਲਾ, 25 ਨਵੰਬਰ 2021 - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਧੜੇ ਦੇ ਕੌਂਸਲਰ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਵੀ ਆਪਣੇ - ਆਪਣੇ ਧੜੇ ਦੇ ਕੌਂਸਲਰਾਂ ਨਾਲ ਪਟਿਆਲਾ ਨਗਰ ਨਿਗਮ ਦੇ ਮੁੱਖ ਦਫ਼ਤਰ ਵਿਚ ਪੁੱਜੇ। ਇਸ ਦੌਰਾਨ ਪਟੇਲ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਵੱਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਦੋਸ਼ ਲਾਏ ਗਏ ਕਿ ਉਨ੍ਹਾਂ ਦੇ ਇੱਕ ਕੌਂਸਲਰ ਵਿਜੇ ਕੂਕਾ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਹਿਰਾਸਤ 'ਚ ਲੈ ਲਿਆ ਗਿਆ ਅਤੇ ਵਾਰ ਵਾਰ ਕਹਿਣ ;ਤੇ ਵੀ ਪੁਲਿਸ ਵੱਲੋਂ ਮੇਅਰ ਬਿੱਟੂ ਨੇ ਦੋਸ਼ ਲਾਏ ਕਿ ਉਸ ਦੇ ਕੌਂਸਲਰ ਬਾਰੇ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਦੌਰਾਨ ਮੇਅਰ ਬਿੱਟੂ ਦੀ ਐਸ ਪੀ ਸਿਟੀ ਨਾਲ ਤਖਲੀ ਵੀ ਹੋਈ।
ਮੀਟਿੰਗ ਰੂਮ 'ਚ ਵੀ ਬਿੱਟੂ ਦੀ ਵਿਰੋਧੀ ਧੜੇ ਨਾਲ ਵੀ ਕਾਫੀ ਤਲਖੀ ਹੋਈ, ਇਸ ਦੌਰਾਨ ਹੀ ਅਚਾਨਕ ਉਨ੍ਹਾਂ ਵੱਲੋਂ ਕੀਤਾ ਹੋਇਆ ਲਾਈਵ ਅਚਾਨਕ ਹੀ ਬੰਦ ਹੋ ਗਿਆ।
ਵੀਡੀਓ ਵੀ ਦੇਖੋ....
https://www.facebook.com/sanjeevbittu.mc/videos/678376983144971