ਸੁਲਤਾਨਪੁਰ ਲੋਧੀ 'ਚ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਘਰ ਦੇ ਨੇੜੇ ਹੋਈ ਲੁੱਟ-ਖੋਹ ਦੀ ਹੋਈ ਵੱਡੀ ਵਾਰਦਾਤ
ਬਲਵਿੰਦਰ ਸਿੰਘ ਧਾਲੀਵਾਲ
- ਕੁਝ ਸਮਾਂ ਪਹਿਲਾਂ ਹੀ ਉੱਥੋਂ ਗਏ ਸੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ
- ਪੁਲੀਸ ਵੱਲੋਂ ਚਾਰੋਂ ਤਰਫ਼ ਕੀਤੀ ਗਈ ਬੈਰੀਕੇਡ ਦੇ ਬਾਅਦ ਵੀ ਇਹ ਵੱਡੀ ਲੁੱਟ
ਸੁਲਤਾਨਪੁਰ ਲੋਧੀ 27 ਨਵੰਬਰ 2021 - ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੋਜ਼ਾਨਾ ਹੀ ਵਧਦੀਆਂ ਜਾ ਰਹੇ ਹਨ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਸੁਲਤਾਨਪੁਰ ਲੋਧੀ ਦੇ ਮਾਛੀਜੋਆ ਰੋਡ ਤੇ ਪੁੱਡਾ ਕਲੋਨੀ ਦੇ ਵਿੱਚ ਸਥਿਤ ਖ਼ਾਲਸਾ ਸੁਪਰ ਸਟੋਰ ਚ 7:30 ਵਜੇ ਪਿਸਤੌਲ ਦੀ ਨੋਕ ਤੇ ਵੱਡੀ ਲੁੱਟ ਦੀ ਵਾਰਦਾਤ ਹੋਈ। 7:30ਕਰੀਬ ਤਿੰਨ ਲੁਟੇਰੇ ਸਟੋਰ ਦੇ ਅੰਦਰ ਦਾਖ਼ਲ ਹੁੰਦੇ ਹਨ ਅਤੇ ਸਟੋਰ ਚ ਬੈਠੇ ਮਾਲਿਕ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹਨ ਅਤੇ ਤੋੜ ਭੰਨ ਕਰਨ ਤੋਂ ਬਾਅਦ ਉਕਤ ਵਿਅਕਤੀ ਸਟੋਰ ਮਾਲਕ ਨੂੰ ਗੰਨ ਪੁਆਇੰਟ ਤੇ ਲੈ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੀ।
ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ । ਜ਼ਿਕਰਯੋਗ ਹੈ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਕੋਠੀ ਤੋਂ ਤਕਰੀਬਨ 100 ਮੀਟਰ ਦੂਰੀ ਤੇ ਖ਼ਾਲਸਾ ਸੁਪਰ ਸਟੋਰ ਮੌਜੂਦ ਹੈ ਅਤੇ ਵਰਨਣਯੋਗ ਹੈ ਅੱਜ ਹੀ ਸੁਲਤਾਨਪੁਰ ਲੋਧੀ ਵਿੱਚ ਥੋੜ੍ਹਾ ਸਮਾਂ ਪਹਿਲਾਂ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਚੀਮਾ ਦੀ ਕੋਠੀ ਪਹੁੰਚੇ ਸਨ । ਪ੍ਰੰਤੂ ਪੁਲੀਸ ਵੱਲੋਂ ਚਾਰੋਂ ਤਰਫ਼ ਕੀਤੀ ਗਈ ਬੈਰੀਕੇਡ ਦੇ ਬਾਅਦ ਵੀ ਇਹ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ ਸੁਲਤਾਨਪੁਰ ਲੋਧੀ ਪੁਲਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ । ਜ਼ਿਕਰਯੋਗ ਹੈ ਕਿ ਇੱਕ ਘੰਟਾ ਪਹਿਲਾਂ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਉਸੇ ਕਲੋਨੀ ਵਿੱਚ ਆਉਂਦਾ ਹੈ ਅਤੇ ਉਸ ਤੋਂ ਤੁਰੰਤ ਬਾਅਦ ਇਹ ਵਾਰਦਾਤ ਹੋ ਜਾਂਦੀ ਹੈ। ਲੁੱਟ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਚ ਕੈਦ ਹੈ।