ਜਦੋਂ ਇਸ ਧਰਤੀ ਤੇ ਅਸੁਰ ਅਤੇ ਰਾਖਸ਼ਸ਼ੀ ਸ਼ਕਤੀਆਂ ਵੱਧਦੀਆਂ ਹਨ ਤਾਂ ਫਿਰ ਪ੍ਰਭੂ ਅਵਤਾਰ ਲੈਂਦੇ ਹਨ - ਸਾਧਵੀ ਜੀ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 29ਨਵੰਬਰ2021 - ਸ਼੍ਰੀ ਦੁਰਗਾ ਮਾਤਾ ਮੰਦਿਰ ਦੇਵਸਥਾਨਮ ਦੇ ਦੁਆਰਾ ਕੋਟਕਪੂਰਾ ਸ਼ਹਿਰ ਵਿੱਚ ਸੱਤ ਦਿਨਾਂ ਦੀ ਸ਼੍ਰੀ ਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸਮਾਗਮ ਦੇ ਚੌਥੇ ਦਿਨ ਕਥਾ ਪ੍ਰਸੰਗ ਦੀ ਚਰਚਾ ਕਰਦੇ ਹੋਏ ਸਾਧਵੀ ਗੌਰੀ ਭਾਰਤੀ ਜੀ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਜਨਮ ਉਤਸਵ ਦੀ ਮਹਾਨਤਾ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਜਦੋਂ ਜਦੋਂ ਵੀ ਇਸ ਧਰਤੀ ਉੱਤੇ ਅਸੁਰ ਅਤੇ ਰਾਖਸ਼ਸ਼ੀ ਸ਼ਕਤੀਆਂ ਵੱਧ ਜਾਂਦੀਆਂ ਹਨ, ਹਰ ਪਾਸੇ ਜ਼ੁਲਮ ਅਤੇ ਅਹਿੰਸਾ ਦਾ ਵਾਤਾਵਰਣ ਹੁੰਦਾ ਹੈ ਤਾਂ ਉਸ ਸਮੇਂ ਪ੍ਰਭੂ ਇਸ ਧਰਤੀ ਤੇ ਅਵਤਾਰ ਲੈਂਦੇ ਹਨ। ਇਹ ਤਾਂ ਵਿਧੀ ਦਾ ਵਿਧਾਨ ਹੈ ਕਿ ਜਦੋਂ ਪਾਪ ਆਪਣੀ ਚਰਮ ਸੀਮਾ ਤੇ ਹੁੰਦਾ ਹੈ ਤਾਂ ਪ੍ਰਭੂ ਹਰ ਸੰਭਵ ਤੋਂ ਸੰਭਵ ਯਤਨ ਕਰਦੇ ਹਨ ਸਮਝਾਉਣ ਦਾ। ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੁਰਯੋਧਨ ਦੇ ਕੋਲ ਉਸਨੂੰ ਸਮਝਾਉਣ ਜਾਂਦੇ ਹਨ ਪਰ ਉਹ ਨਹੀਂ ਮੰਨਦਾ ਤਾਂ ਅਜਿਹੇ ਵਿੱਚ ਉਸਦਾ ਵਿਨਾਸ਼ ਹੋ ਜਾਂਦਾ ਹੈ। ਠੀਕ ਇਹੀ ਹਾਲਤ ਅੱਜ ਦੇ ਸਮਾਜ ਦੀ ਹੋ ਚੁੱਕੀ ਹੈ ਜੋ ਪਤਨ ਦੇ ਵੱਲ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਸਾਧਵੀ ਜੀ ਨੇ ਕਥਾ ਪ੍ਰਸੰਗ ਦੇ ਮਾਧਿਅਮ ਰਾਹੀਂ ਇਹੀ ਸਮਝਾਇਆ ਕਿ ਸਾਨੂੰ ਵੀ ਸਮਾਂ ਰਹਿੰਦੇ ਸਾਨੂੰ ਵੀ ਸੰਭਲ ਜਾਣਾ ਚਾਹੀਦਾ ਹੈ ਨਹੀਂ ਤਾਂ ਮਨੁੱਖ ਦੇ ਹੱਥ ਵਿੱਚ ਪਛਤਾਵਾ ਹੀ ਰਹਿ ਜਾਂਦਾ ਹੈ। ਇਸ ਦੇ ਨਾਲ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਜਨਮ ਉਤਸਵ ਦੇ ਸਮੇਂ ਇੱਕ ਸੁੰਦਰ ਝਾਕੀ ਵਿਖਾਈ ਗਈ ਅਤੇ ਭਗਤਾਂ ਨੇ ਨੱਚ ਕੇ ਗਾਕੇ ਪ੍ਰਭੂ ਦੇ ਆਉਣ ਦਾ ਸਵਾਗਤ ਕੀਤਾ। ਕਥਾ ਦੇ ਦੌਰਾਨ ਜੋਤੀ ਜਗਾਉਣ ਦੀ ਰਸਮ ਨੂੰ ਆਸ਼ੋਕ ਦਿਓੜਾ (ਪ੍ਰਧਾਨ), ਰਜਿੰਦਰ ਕਾਕੜੀਆ, ਆਂਨਦ ਅਰੋੜਾ, ਅਤੇ ਹੋਰ ਮੈਬਰਾਂ ਨੇ ਪੂਰਾ ਕੀਤਾ। ਅੰਤ ਵਿੱਚ ਸਾਧਵੀ ਭੈਣਾਂ ਦੁਆਰਾ ਮਧੁਰ ਭਜਨਾਂ ਦਾ ਗਾਇਨ ਕੀਤਾ ਗਿਆ ਅਤੇ ਪ੍ਰਭੂ ਦੀ ਪਾਵਨ ਪਵਿੱਤਰ ਆਰਤੀ ਦੇ ਨਾਲ ਸਮਾਪਨ ਕੀਤਾ ਗਿਆ ।