ਜਲ ਸਪਲਾਈ ਤਾਲਮੇਲ ਸਾਂਝਾ ਫਰੰਟ ਵਲੋ ਮੰਤਰੀ ਰਜੀਆ ਸੁਲਤਾਨਾ ਦਾ ਮਾਰਚ ਕਰਕੇ ਕੀਤਾ ਘਿਰਾਓ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ, 08 ਦਸੰਬਰ 2021- ਜਲ ਸਪਲਾਈ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਤੇ ਅਧਾਰਿਤ ਜਲ ਸਪਲਾਈ ਤਾਲਮੇਲ ਸਾਂਝਾ ਫਰੰਟ ਪੰਜਾਬ ਵਲੋ ਮਲੇਰਕੋਟਲਾ ਦੇ ਕੂਕਾ ਕੱਲਰ ਵਿਖੇ ਸੈਕੜੇ ਵਰਕਰਾਂ ਦਾ ਇਕੱਠੇ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਕਨਵੀਨਰ ਸੰਦੀਪ ਕੁਮਾਰ ਸਰਮਾਂ, ਸੁਖਜੀਤ ਸਿੰਘ , ਦਲਵੀਰ ਸਿੰਘ ਨੇ ਕਿਹਾ ਕਿ ਲੰਮੇ ਸਮੇ ਤੋ ਵਿਭਾਗ ਵਿਚ ਇਨਲਿਸਟਮੈਟ, ਆਊਟਸੋਰਸ ਅਤੇ ਗ੍ਰਾਮ ਪੰਚਾਇਤ ਸੈਨੀਟੇਸਨ ਕਮੇਟੀਆਂ ਰਾਹੀ ਕੰਮ ਕਰਦੇ ਕਾਮਿਆਂ ਦੀਆਂ ਮੰਗਾਂ ਹੱਲ ਕਰਨ ਦੀ ਥਾਂ ਪਜਾਬ ਸਰਕਾਰ ਅਤੇ ਮੰਤਰੀ ਰਜੀਆ ਸੁਲਤਾਨਾ ਵਲੋ ਝੂਠੇ ਵਾਅਦੇ ਕਰਕੇ ਭੱਜਿਆ ਜਾ ਰਿਹਾ ਹੈ ਸੈਕੜੇ ਕਾਮੇ ਇਕੱਠੇ ਹੋਣ ਤੋ ਬਾਅਦ ਰੋਸ ਮਾਰਚ ਕੂਕਾ ਕੱਲਰ ਤੋ ਜਰਗ ਚੌਕ ਹੁੰਦਾ ਹੋਇਆ ਸਰਹੰਦੀ ਗੇਟ, ਬੱਸ ਸਟੈਡ ਅਤੇ ਕੇਲੋਂ ਵਾਲਾ ਚੌਕ ਵਿਚ ਜਾ ਕੇ ਧਰਨਾ ਲਗਾ ਦਿਤਾ ਕਿਉਂਕਿ ਉਥੇ ਮੰਤਰੀ ਰਜੀਆ ਸੁਲਤਾਨਾ ਗਰਲ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰੋਗਰਾਮ ਤੇ ਆਉਣ 'ਤੇ ਧਰਨੇ ਦੌਰਾਨ ਕਾਮਿਆਂ ਨੇ ਕਾਲੇ ਝੰਡੇ ਲੈ ਨਾਹਰੇਬਾਜੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਮੁਰਦਾਬਾਦ ਦੇ ਨਾਹਰੇ ਲਗਾਏ ਗਏ।
ਪ੍ਰਸ਼ਾਸਨ ਨੇ ਸਥਿਤੀ ਨੂੰ ਦੇਖਦਿਆਂ ਫਰੰਟ ਦੇ ਪੈਨਲ ਨਾਲ ਮੰਤਰੀ ਦੀ ਮੀਟਿੰਗ ਕਰਵਾਈ ਗਈ ਅਤੇ ਮੰਤਰੀ ਵਲੋ 10 ਦਸੰਬਰ ਨੂੰ ਚੰਡੀਗੜ ਦਾ ਮੰਗਾਂ ਨੂੰ ਹੱਲ ਰਨ ਦਾ ਸਮਾਂ ਦਿਤਾ ਗਿਆ ਹੈ । ਫਰੰਟ ਦੇ ਆਗੂ ਦਵਿੰਦਰ ਸਿੰਘ ਨਾਭਾ , ਬੇਅੰਤ ਸਿੰਘ ਨੇ ਕਿਹਾ ਕਿ ਘਰ ਘਰ ਰੋਜਗਾਰ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਅਤੇ ਮੰਤਰੀ ਵਲੋ ਸਿਰਫ ਡੰਗ ਟਪਾਊ ਲਾਰੇ ਲਾਏ ਜਾ ਰਹੇ ਹਨ ਉਨਾਂ ਕਿਹਾ ਜੇਕਰ ਪੰਜਾਬ ਸਰਕਾਰ ਨੇ ਜਲ ਵਿਭਾਗ ਵਿਚ ਲੰਮੇ ਸਮੇ ਤੋ ਵੱਖ ਵੱਖ ਕੈਟਾਗਿਰੀਆ ਨਾਲ .ਸੰਬੰਧਿਤ ਕਾਮਿਆਂ ਦੇ ਠੋਸ ਰੋਜਗਾਰ ਦਾ ਹੱਲ ਨਾ ਕੱਢਿਆ ਤਾਂ 11ਦਸੰਬਰ ਨੂੰ ਮੰਤਰੀ ਰਜੀਆ ਸੁਲਤਾਨਾ ਦੇ ਹਲਕੇ ਮਲੇਰਕੋਟਲਾ ਲਗਾਤਾਰ ਮੋਰਚਾ ਖੋਲਿਆ ਜਾਵੇਗਾ। ਇਸ ਮੌਕੇ ਹੰਸਾ ਸਿੰਘ ਬਰਨਾਲਾ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਮੇਹਰ ਸਿੰਘ ਆਦਿ ਫਰੰਟ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।