ਸੋਨੀਆ ਗਾਂਧੀ ਦੀ ਅਗਵਾਈ ਹੇਠ ਸ਼ਹੀਦ ਕਿਸਾਨਾਂ ਸਮੇਤ ਕਈ ਮੁੱਦੇ ਵਿਚਾਰੇ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 08 ਦਸੰਬਰ 2021- ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਧਾਨਗੀ ਹੇਠ ਲੋਕਸਭਾ ਦੇ ਸੈਂਟਰਲ ਹਾਲ ਵਿਚ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਦੀ ਮੀਟਿੰਗ ਹੋਈ। ਜਿਸ ਵਿਚ ਸ਼ਹੀਦ ਕਿਸਾਨਾਂ, ਮੁਅੱਤਲ ਕੀਤੇ ਐੱਮਪੀਜ਼ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਸੋਨੀਆ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੇ ਸਮੂਹ ਲੋਕ ਸਭਾ ਮੈਂਬਰ ਜਨਤਾ ਦੇ ਹਿੱਤ ਲਈ ਆਵਾਜ਼ ਉਠਾਉਣ ਲਈ ਵਚਨਬੱਧ ਹਨ।