ਯਾਦਵਿੰਦਰ ਬਿੱਟੂ ਦੀਵਾਨਾ ਦੇ ਘਰ ਵੋਟ ਦੇ ਅਧਿਕਾਰ ਸੰਬਧੀ ਕੀਤਾ ਜਾਗਰੂਕ
ਹਰਮਿੰਦਰ ਸਿੰਘ ਭੱਟ,ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ, 17, ਜਨਵਰੀ, 2022: ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਦੇ ਘਰ ਰਾਮ ਰਾਜਿਆ ਕਲੋਨੀ ਵਿਚ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਦੀ ਧਰਮ ਪਤਨੀ ਜਸਪ੍ਰੀਤ ਕੌਰ ਨੇ ਕਲੋਨੀ ਦੀਆਂ ਲੇਡੀਜ਼ ਨਾਲ ਭਰਵੀਂ ਮੀਟਿੰਗ ਕਰ 20 ਫ਼ਰਵਰੀ ਨੂੰ ਹੋਣ ਜਾ ਰਹੀ ਇਲੈਕਸ਼ਨ ਦੇ ਸੰਬੰਧ ਵਿੱਚ ਜਾਗਰੂਕ ਕੀਤਾ ਅਤੇ ਇਸ ਦਾ ਸਹੀ ਉਪਯੋਗ ਕਰਨ ਲਈ ਕਿਹਾ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਬਰਨਾਲਾ ਤੋ ਉਮੀਦਵਾਰ ਕੁਲਵੰਤ ਸਿੰਘ ਕੀਤੂ ਦਾ ਸਾਥ ਦੇਣ ਲਈ ਬੇਨਤੀ ਕੀਤੀ ।
ਸਾਰੀਆਂ ਮਾਤਾਵਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਿਆ ਕਿਹਾ ਕਿ ਜੇਕਰ ਇਸ ਵਾਰ ਇਸ ਅਧਿਕਾਰ ਦੀ ਸਹੀ ਵਰਤੋਂ ਨਾ ਕੀਤੀ ਤਾਂ ਪੰਜ ਸਾਲ ਪਛਤਾਉਣਾ ਪਵੇਗਾ।ਇਸ ਸਮੇਂ ਸੁਖਦੀਪ ਕੌਰ,ਸੁਖਿਵੰਦਰ ਕੌਰ,ਅਨੀਤਾ ਮੱਟੂ,ਵੀਰਪਾਲ ਕੌਰ,ਸੁਮਨ ਖਿਪਲ,ਸਵਿੰਦਰ ਕੌਰ ਖਿਪਲ,ਕਮਲਜੀਤ ਕੌਰ,ਸੁਖਿਵੰਦਰ ਕੌਰ,ਮਨਜੀਤ ਕੌਰ ਤੂਰ,ਮਨਜੀਤ ਕੌਰ ਮੀਨੂੰ,ਕਮਲਜੀਤ ਕੌਰ,ਸਤਵੀਰ ਕੌਰ,ਮਹਿੰਦਰ ਕੌਰ,ਸੁਰਜੀਤ ਕੌਰ ,ਪੂਜਾ,ਅੰਜਨਾ, ਆਦਿ ਹਾਜ਼ਰ ਸਨ।