ਪਟਿਆਲਾ: ਦੇਵੀਗੜ੍ਹ ਕਾਂਗਰਸੀ ਛੱਡ ਕੇ ਅਕਾਲੀ ਦਲ ’ਚ ਲੱਗੇ ਹੋਣ ਸ਼ਾਮਲ ਪੜ੍ਹੋ ਕੌਂਣ ?
ਜੀ ਐਸ ਪੰਨੂ
ਦੇਵੀਗੜ੍ਹ, 19 ਜਨਵਰੀ,2022 : ਜਦੋਂ ਜਦੋਂ ਸੂਬੇ ਦੀ ਸੱਤਾ ’ਤੇ ਕਾਂਗਰਸ ਕਾਬਜ਼ ਹੋਈ, ਉਦੋਂ ਉਦੋਂ ਪੰਜਾਬ ਵਿਕਾਸ ਪੱਖੋਂ ਪੱਛੜਿਆ, ਕਿਉਂਕਿ ਪੰਜਾਬ ਦੀ ਦੁਸ਼ਮਣ ਜਮਾਤ ਕਾਂਗਰਸ ਪਾਰਟੀ ਨੇ ਸਿਰਫ਼ ਆਪਣੀਆਂ ਜੇਭਾਂ ਭਰਨ ਤੋਂ ਇਲਾਵਾ ਆਪਣੇ ਪਿੱਠੂਆਂ ਨੂੰ ਹੀ ਸਰਕਾਰਾਂ ਦਾ ਲਾਭ ਪਹੁੰਚਾਇਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਡਾ. ਹਰਪ੍ਰੀਤ ਸਿੰਘ ਹੈਪੀ ਦੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਮੌਕੇ ਕੀਤਾ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਪਾਰਟੀ ਅੰਦਰ ਨਾ ਹੀ ਮਿਹਨਤੀ ਆਗੂਆਂ ਅਤੇ ਨਾ ਹੀ ਮਿਹਨਤੀ ਵਰਕਰਾਂ ਦੀ ਕਦਰ ਹੈ, ਇਹ ਹੀ ਕਾਰਨ ਹੈ ਕਿ ਵੱਡੀ ਗਿਣਤੀ ਵਿਚ ਨਿੱਤ ਦਿਨ ਕਾਂਗਰਸੀ ਆਗੂ ਅਤੇ ਵਰਕਰ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਅਕਾਲੀ ਦਲ ਇਕੋ ਇਕ ਅਜਿਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਜਿਸਨੇ ਹਰ ਇਕ ਛੋਟੇ ਤੋਂ ਛੋਟੇ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਅਤੇ ਉਨ੍ਹਾਂ ਦੀ ਗੱਲ ਸੁਣੀ।
ਇਸ ਮੌਕੇ ਫੌਜਇੰਦਰ ਸਿੰਘ ਮੁਖਮੈਲਪੁਰ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਉਹ ਕਾਂਗਰਸ ਅਤੇ ਆਪ ਦੇ ਭੁਲੇਖਾ ਭਾਊ ਬਿਆਨਾਂ ਤੋਂ ਸੁਚੇਤ ਰਹਿ ਕੇ ਅਕਾਲੀ-ਬਸਪਾ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਮੁੱੜ ਜਿੱਤਾ ਕੇ ਹਲਕੇ ਦੀ ਤਰੱਕੀ ’ਚ ਸਹਿਸੋਗ ਦੇਣ।
ਇਸ ਮੌਕੇ ਤਰਲੋਕ ਸਿੰਘ ਹਾਜੀਪੁਰ, ਡਾ. ਖੰਨਾ, ਬਲਜੀਤ ਸਿੰਘ ਚੰਦੂਮਾਜਰਾ, ਅਕਾਸ਼ ਨੌਰੰਗਵਾਲ, ਜਸਪ੍ਰੀਤ ਬੱਤਾ, ਸੁੱਖੀ ਬੱਤਾ, ਜਸਪਿੰਦਰ ਰੰਧਾਵਾ, ਪਰਮਜੀਤ ਰੱਤਾਖੇੜਾ, ਸੁਖਲਾਲ ਸਿੰਘ ਸਰਪੰਚ, ਜੈ ਕਿਸ਼ਨ ਮਸੀਂਗਣ, ਜਸਵਿੰਦਰ ਦੇਵੀਗੜ੍ਹ, ਵਰਿੰਦਰ ਡਕਾਲਾ, ਜੱਗੀ ਬੰਦੇਸ਼ਾ ਵੀ ਹਾਜ਼ਰ ਸਨ।