ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਾਜਵਾ ਦੇ ਚੋਣ ਦਫਤਰ ਦਾ ਉਦਘਾਟਨ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੇ ਕੀਤਾ
ਬਾਬੂਸ਼ਾਹੀ ਨੈੱਟਵਰਕ
ਨੂਰਪੁਰ ਬੇਦੀ 28 ਜਨਵਰੀ 2022 – ਸੰਯੁਕਤ ਸਮਾਜ ਮੋਰਚਾ ਦੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਨੇ ਚੋਣ ਮੁਹਿੰਮ ਦੌਰਾਨ ਪੀਰ ਜਿੰਦਾ ਸ਼ਹੀਦ ਸਥਾਨ ਨੂਰਪੁਰ ਬੇਦੀ ਵਿਖੇ ਮੱਥਾ ਟੇਕਿਆ। ਇਸ ਉਪਰੰਤ ਨੂਰਪੁਰ ਬੇਦੀ ਵਿਖੇ ਦਵਿੰਦਰ ਸਿੰਘ ਬਾਜਵਾ ਦੇ ਚੋਣ ਦਫਤਰ ਦਾ ਉਦਘਾਟਨ ਸ਼ਹੀਦ ਗੁਰਨਿੰਦਰ ਸਿੰਘ ਗਨੂਰਾ ਦੇ ਮਾਤਾ ਜਸਵੀਰ ਕੌਰ ਅਤੇ ਪੁੱਤਰ ਸਵੀਤਾਜ ਸਿੰਘ, ਸ਼ਹੀਦ ਗੁਰਪ੍ਰੀਤ ਸਿੰਘ ਸਾਊਪੁਰ (ਬੜੀਵਾਲ) ਦੇ ਪਿਤਾ ਹਰਦੇਵ ਸਿੰਘ ਨੇ ਕੀਤਾ। ਇਸ ਮੌਕੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਵਲੋਂ ਉਨ੍ਹਾਂ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਲਈ ਧੰਨਵਾਦ ਕੀਤਾ। ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਨੂਰਪੁਰ ਬੇਦੀ ਇਲਾਕੇ ਦੀਆਂ ਸਮੂਹ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ ਅਤੇ ਉਹ ਇਲਾਕੇ ਦੀਆਂ ਸਮੱਸਿਆਵਾਂ ਨੂੰ ਜਾਣੂ ਹਨ। ਬਾਜਵਾ ਨੇ ਕਿਹਾ ਕਿ ਉਹ ਰੂਪਨਗਰ ਇਲਾਕੇ ਦੇ ਜੰਮਪਲ ਹਨ ਅਤੇ ਜੋ ਰਾਜਨੀਤਿਕ ਪਾਰਟੀਆਂ ਨੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ, ਉਹ ਬਾਹਰੀ ਉਮੀਦਵਾਰ ਹਨ, ਜਿਨ੍ਹਾਂ ਨੂੰ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਕੋਈ ਜਾਣਕਾਰੀ ਤੱਕ ਨਹੀਂ ਹੈ। ਬਾਜਵਾ ਨੇ ਕਿਹਾ ਕਿ ਚੋਣ ਜਿੱਤਣ ਉਪਰੰਤ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਉਣਗੇ।
ਇਸ ਮੌਕੇ ਮਾਸਟਰ ਗੁਰਨੈਬ ਸਿੰਘ, ਧਰਮਪਾਲ ਸੈਣੀ, ਮਾਸਟਰ ਨੰਦ ਸਿੰਘ, ਜਮਹੂਰੀ ਕਿਸਾਨ ਸਭਾ ਦੇ ਪ੍ਧਾਨ ਮੋਹਣ ਸਿੰਘ ਧਮਾਣਾ, ਸੁੱਚਾ ਸਿੰਘ ਬਸੀ, ਸਾਧੂ ਸਿੰਘ ਚਹਿਡ਼ ਮਜਾਰਾ,ਬਖਸ਼ੀਸ਼ ਸਿੰਘ ਕੌਲਾਪੁਰ, ਨਿਰੰਜਣ ਸਿੰਘ ਭੱਟੋ, ਸ਼ਿੰਗਾਰਾ ਸਿੰਘ, ਰੁਪਿੰਦਰ ਸਿੰਘ ਰੂਪਾ ਭਾਰਤੀ ਕਿਸਾਨ ਯੂਨੀਅਨ ਕਾਦੀਆ, ਮੇਜਰ ਸਿੰਘ ਮਾਂਗਟ ਪ੍ਧਾਨ ਰਾਜੇਵਾਲ, ਗੁਰਮੇਲ ਸਿੰਘ ਬਾੜਾ ਪ੍ਧਾਨ ਰਾਜੇਵਾਲ, ਮਾਸਟਰ ਅਮਰੀਕ ਸਿੰਘ, ਗੁਰਚੈਨ ਸਿੰਘ ਲਹਿੜੀਆ, ਬਿੱਟੂ ਮੋਠਾਪੁਰ, ਗੁਰਚੇਤ ਸਿੰਘ ਬਸੀ, ਯੋਗਰਾਜ ਸਿੰਘ ਮੌਜੂਦ ਸਨ।