ਪਟਿਆਲਾ: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਕਿਵੇਂ ਹੋਵੇ ਕਿਉਂ ਜਿਹੇ ਕੀਤੇ ਪ੍ਰਬੰਧ ਪੜ੍ਹੋ?
ਜੀ ਐਸ ਪੰਨੂ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 09ਮਾਰਚ,2022: ਪਟਿਆਲਾ ਵਿਖੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਵੋਟਾਂ ਦੀ ਗਿਣਤੀ ਭਾਰਤ ਚੋਣ ਕਮਿਸ਼ਨ ਦੀ ਹਦਾਇਤ ਮੁਤਾਬਿਕ ਤਾਇਨਾਤ ਆਬਜ਼ਰਵਰਾਂ, ਮਾਈਕਰੋ ਆਬਜ਼ਰਵਰਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਦੀ ਨਜ਼ਰ ਹੇਠ ਪੂਰੇ ਸੁਤੰਤਰ ਢੰਗ ਨਾਲ ਸਵੇਰੇ 8 ਵਜੇ ਸ਼ੁਰੂ ਕਰਵਾਈ ਜਾਵੇਗੀ। ਵੋਟਾਂ ਦੀ ਗਿਣਤੀ, ਲੋਕਤੰਤਰੀ ਪ੍ਰਕ੍ਰਿਆ ਦਾ ਆਖਰੀ ਅਤੇ ਅਹਿਮ ਪੜਾਅ ਹੈ, ਇਸ ਲਈ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਤਨਾਅ ਪੂਰਣ ਅਤੇ ਘਬਰਾਹਟ ਵਾਲੀ ਸਥਿਤੀ ਨਾ ਪੈਦਾ ਹੋਣ ਦੇਣ। ਇਸ ਵਾਰ ਚੋਣ ਕਮਿਸ਼ਨ ਵੱਲੋਂ ਹਰ ਇੱਕ ਵੋਟਰ ਦੀ ਵੋਟ ਪੁਆਉਣ ਲਈ ਕੀਤੇ ਵਿਸ਼ੇਸ਼ ਪੁਖ਼ਤਾ ਪ੍ਰਬੰਧਾਂ ਦੇ ਚਲਦਿਆਂ 80 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਤੇ ਦਿਵਿਆਂਗਜਨਾਂ ਸਮੇਤ ਦੂਰ-ਦੁਰਾਡੇ ਡਿਊਟੀ ਕਰਦੇ ਮੁਲਾਜਮਾਂ ਦੀਆਂ ਵੋਟਾਂ ਲਾਜਮੀ ਪੁਆਉਣ ਲਈ ਉਨ੍ਹਾਂ ਨੂੰ ਪੋਸਟਲ ਬੈਲੇਟ ਪੇਪਰਜ਼ ਅਤੇ ਈ.ਟੀ.ਬੀ.ਪੀਜ਼ ਮੁਹੱਈਆ ਕਰਵਾਏ ਗਏ ਸਨ। ਪੋਸਟਲ ਬੈਲੇਟ ਪੇਪਰ 10 ਮਾਰਚ ਦੀ ਸਵੇਰੇ 8 ਵਜੇ ਤੱਕ ਹੀ ਪ੍ਰਾਪਤ ਕੀਤੇ ਜਾ ਸਕਣਗੇ ਅਤੇ ਅੱਜ ਤੱਕ 5794 ਪੋਸਟਲ ਬੈਲੇਟ ਪੇਪਰ ਪ੍ਰਾਪਤ ਹੋ ਚੁੱਕੇ ਹਨ। ਗਿਣਤੀ ਕੇਂਦਰਾਂ ਵਿਖੇ 1-1 ਗਿਣਤੀ ਸੁਪਰਵਾਈਜ਼ਰ, 2-2 ਕਾਊਂਟਿੰਗ ਸਹਾਇਕ ਤਾਇਨਾਤ ਕੀਤੇ ਗਏ ਹਨ। ਕੋਵਿਡ ਦੇ ਮੱਦੇਨਜ਼ਰ ਈ.ਵੀ.ਐਮਜ਼ ਰਾਹੀਂ ਵੋਟਾਂ ਦੀ ਗਿਣਤੀ ਲਈ 7-7 ਮੇਜ਼ ਵੱਖੋ-ਵੱਖ ਦੋ ਹਾਲ ਬਣਾ ਕੇ ਲਗਾਏ ਗਏ ਹਨ ਅਤੇ ਪੋਸਟਲ ਬੈਲੇਟ ਪੇਪਰਾਂ ਅਤੇ ਈ.ਟੀ.ਬੀ.ਪੀਜ਼ ਦੀ ਗਿਣਤੀ ਲਈ ਅਲੱਗ-ਅਲੱਗ ਮੇਜ਼ ਲਗਾਏ ਗਏ ਹਨ।
ਜਾਣਕਾਰੀ ਯੋਗ ਕਿ ਗਿਣਤੀ ਕੇਂਦਰਾਂ ਵਿਖੇ ਮੀਡੀਆ ਦਾ ਦਾਖਲਾ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਤ ਅਥਾਰਟੀ ਲੈਟਰ ਨਾਲ ਹੋਵੇਗਾ ਅਤੇ ਪੱਤਰਕਾਰ ਸਾਹਿਬਾਨ ਦੀ ਸਹੂਲਤ ਲਈ 8 ਹਲਕਿਆਂ ਦੇ ਪਟਿਆਲਾ ਵਿਖੇ ਵੱਖ-ਵੱਖ ਗਿਣਤੀ ਕੇਂਦਰਾਂ ਵਿੱਚ 6 ਮੀਡੀਆ ਸੈਂਟਰ ਬਣਾਉਣ ਸਮੇਤ ਇੱਕ ਕੇਂਦਰੀ ਮੀਡੀਆ ਸੈਂਟਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੇ ਦਫ਼ਤਰ ਵਿਖੇ ਵੀ ਸਥਾਪਤ ਕੀਤਾ ਗਿਆ ਹੈ ਵੋਟਾਂ ਦੀ ਗਿਣਤੀ ਦੇ ਹਰ ਰਾਊਂਡ ਦੇ ਨਤੀਜੇ ਮੁਹੱਈਆ ਕਰਵਾਏ ਜਾਣਗੇ ਅਤੇ ਇਹ ਨਤੀਜੇ ਚੋਣ ਕਮਿਸ਼ਨ ਦੀ ਵੈਬਸਾਈਟ ਉਪਰ ਵੀ ਉਪਲਬੱਧ ਮਿਲਦੇ ਹੋਣ ਗੇ। ਚੋਣ ਕਮਿਸ਼ਨ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਗਿਣਤੀ ਕੇਂਦਰ ਦੇ ਅੰਦਰ ਵੀਡੀਓ ਜਾਂ ਫੋਟੋ ਖਿਚਣ ਲਈ ਮੋਬਾਇਲ ਦੀ ਵਰਤੋਂ ਦੀ ਮਨਾਹੀ ਹੈ ਅਤੇ ਫੋਟੋ ਤੇ ਵੀਡੀਓ ਕੇਵਲ ਕੈਮਰੇ ਨਾਲ ਹੀ ਕੀਤੀ ਜਾ ਸਕਦੀ ਹੈ।
ਇਨ੍ਹਾਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਪੂਰੀ ਨਿਗਰਾਨੀ ਰੱਖੀ ਗਈ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨੂੰ ਹੂਲੜ ਬਾਜ਼ੀ ਦੀ ਇਜਾਜ਼ਤ ਨਹੀਂ ਹੈ ਸੋ ਨਾ ਕੀਤੀ ਜਾਵੇ ਤਾਂ ਜੋ ਨਿਰਵਿਘਨ ਵੋਟਾਂ ਦੀ ਗਿਣਤੀ ਕੰਮ ਮੁਕੰਮਲ ਹੋ ਜਾਵੇਂ। ਇਕ ਸਵਾਲ ਦੇ ਜਵਾਬ ਵਿੱਚ ਅਧਿਕਾਰੀ ਨੇ ਦੱਸਿਆ ਕਿ ਮਹਿੰਦਰਾ ਕਾਲਜ ਪਟਿਆਲਾ ਸਬੰਧੀ ਜੋ ਵਿਡਿਉ ਵਾਇਰਲ ਹੋਈ ਹੈ ਬਾਰੇ ਜਾਣਕਾਰੀ ਦਿੱਤੀ ਕਿ ਉਹ ਮਹਿਜ਼ ਇਕ ਭ੍ਰਮ ਸੀ ਜਿਸ ਨੂੰ ਪੰਜਾਬ ਚੋਣ ਕਮਿਸ਼ਨ ਨੇ ਵੀ ਚੈੱਕ ਕਰ ਲਿਆ ਸੀ।
ਇਥੇ ਜ਼ਿਕਰਯੋਗ ਹੈ ਕਿ ਮਹਿੰਦਰਾ ਕਾਲਜ ਪਟਿਆਲਾ ਕਦੇ ਚੋਣ ਗਿਣਤੀ ਕੇਂਦਰ ਨਹੀਂ ਬਣਿਆ ਸੀ ਪਹਿਲਾਂ ਚੋਣ ਕੇਂਦਰ ਨਾ ਹੋਣ ਤੇ ਪਟਿਆਲਾ ਸ਼ਹਿਰ ਜੋ ਪੰਜਾਬ ਵਿੱਚ ਇਕ ਇਮਪੋਰਟੈਂਟ ਸ਼ੀਟ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਸ ਸ਼ੀਟ ਤੇ ਵਿਧਾਇਕ ਕੈਨਡੀਡੈਟ ਹਨ ਤੇ ਸ਼ੱਕ ਪੈ ਗਿਆ ਕਿ ਕਿਤੇ ਕੋਈ ਗੱਲ ਨਾ ਹੋ ਜਾਂਣ ਦੇ ਡਰ ਤੋਂ, ਪਾਰਟੀਆਂ ਨੇ ਡਰ ਮੰਨਿਆ ਜਾਂਦਾ ਰਿਹਾ ਸੀ ਜੋ ਹੁਣ ਤੱਕ ਆਪਣੇ ਪੱਕੇ ਡੇਰੇ ਟੈਂਟ ਲਗਾ ਕੇ ਬੈਠੇ ਹੋਏ ਹਨ ਖਾਸ ਤੌਰ ਤੇ ਆਪ ਪਾਰਟੀ ਹਰ ਕੇਂਦਰ ਤੇ ਟੀਵੀ ਰਾਹੀਂ ਤਸੱਲੀ ਕਰੀਂ ਜਾਂ ਰਹੇ ਹਨ ਤੇ ਸ਼ਿਫਟਾਂ ਲਾ ਕੇ ਡਿਊਟੀ ਦੇ ਰਹੇ ਹਨ।