ਪਟਿਆਲਾ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ
ਜਗਤਾਰ ਸਿੰਘ
ਕਰਹਾਲੀ ਸਾਹਿਬ (ਪਟਿਆਲਾ), 16 ਮਈ 2022: ਕਸਬਾ ਡਕਾਲਾ ਦੇ ਨੇੜੇ ਕਰਹਾਲੀ ਸਾਹਿਬ ਕੋਲ ਸੂਏ ਵਿਚੋਂ ਸਫਾਈ ਕਰਦੇ ਮਨਰੇਗਾ ਮਜ਼ਦੂਰਾਂ ਨੂੰ ਸਫ਼ਾਈ ਦੌਰਾਨ ਗੁਟਕਾ ਸਾਹਿਬ ਜੀ ਦੇ ਪੱਤਰੇ ਖਿਲਰੇ ਮਿਲੇ ਨਾਲ ਹੀ ਸ੍ਰੀ ਸਾਹਿਬ ਪਈ ਮਿਲੀ ਹੈ। ਮੌਕੇ ’ਤੇ ਐੱਸ ਡੀ ਐੱਮ ਇਸਮਤ ਵਿਜੇ ਸਿੰਘ ਅਤੇ ਐਸ ਐਚ ਓ ਕਰਹਾਲੀ ਸਾਹਿਬ ਪਹੁੰਚ ਗਏ,ਜਿਨ੍ਹਾਂ ਨੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ । ਐਸ ਐੱਸ ਪੀ ਪਟਿਆਲਾ ਦੀਪਕ ਪਾਰਖੂ ਵੀ ਮੌਕੇ ਵੱਲ ਰਵਾਨਾ ਹੋਏ ਹਨ।
ਗੁਟਕਾ ਸਾਹਿਬ ਜੀ ਦੇ ਪੱਤਰੇ ਨੂੰ ਗੁਰਦੁਆਰਾ ਸ੍ਰੀ ਕਰਹਾਲੀ ਸਾਹਿਬ ਪਹੁੰਚਾ ਦਿੱਤਾ ਗਿਆ ਹੈ । ਪੁਲਿਸ ਨੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।