ਜੇਲ੍ਹ ਵਿਚ ਨਵਜੋਤ ਸਿੱਧੂ ਨੂੰ ਕਿੰਨੀ ਮਿਲੇਗੀ ਤਨਖ਼ਾਹ,ਕੀ ਕਰਨਗੇ ਕੰਮ, ਪੜ੍ਹੋ ਵੇਰਵੇ
ਪਟਿਆਲਾ, 20 ਮਈ, 2022: ਸੁਪਰੀਮ ਕੋਰਟ ਵੱਲੋਂ 1 ਸਾਲ ਦੀ ਕੈਦ ਸਜ਼ਾ ਸੁਣਾਉਣ ਮਗਰੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਅੱਜ 20 ਮਈ ਨੂੰ ਪਟਿਆਲਾ ਜੇਲ੍ਹ ਵਿਚ ਪਹੁੰਚਣ ਦੀ ਸੰਭਾਵਨਾ ਹੈ। ਜੇਲ੍ਹ ਵਿਚ 3 ਮਹੀਨਿਆਂ ਤੱਕ ਸਿੱਧੂ ਨੂੰ ਕੋਈ ਤਨਖ਼ਾਹ ਨਹੀਂ ਮਿਲੇਗੀ ਤੇ ਇਸ ਸਮੇਂ ਦੌਰਾਨ ਉਹਨਾਂ ਨੂੰ ਕੰਮ ਸਿਖਾਇਆ ਜਾਵੇਗਾ। ਪਹਿਲਾਂ ਉਸ ਦਾ ਵਰਗੀਕਰਨ ਕੀਤਾ ਜਾਵੇਗਾ ਕਿ ਉਹ ਮੁਹਾਰਤੀ ਵਰਕਰ ਹੈ ਜਾਂ ਅਣਮੁਹਾਰਤੀ। ਜੇਲ੍ਹ ਮੈਨੂਅਲ ਮੁਤਾਬਕ ਉਸ ਤੋਂ ਖੇਤੀਬਾੜੀ ਜਾਂ ਜੇਲ੍ਹ ਫ਼ੈਕਟਰੀ ਵਿਚ ਕੰਮ ਲਿਆ ਜਾਵੇਗਾ। ਉਸ ਨੂੰ ਨਿਯਮਾਂ ਮੁਤਾਬਕ ਚਿੱਟੀ ਵਰਦੀ ਪਾਉਣੀਪਵੇਗੀ। ਨਿਯਮਾਂ ਮੁਤਾਬਕ ਉਸ ਨੂੰ ਸਵੇਰੇ 5.30 ਵਜੇ ਚਾਹ ਦੇ ਨਾਲ ਬਿਸਕੁਟ ਮਿਲਣਗੇ, 8.30 ਵਜੇ ਨਾਸ਼ਤਾ ਜਿਸਵਿਚ 6 ਰੋਟੀਆਂ ਤੇ ਸਬਜ਼ੀ ਮਿਲੇਗੀ, ਇਸ ਮਗਰੋਂ ਕੰਮਸ਼ੁਰੂ ਹੋ ਜਾਵੇਗਾ ਜੋ 5.30 ਵਜੇ ਤੱਕ ਜਾਰੀ ਰਹੇਗੀ। ਸ਼ਾਮ 6 ਵਜੇ ਰਾਤ ਦਾ ਖਾਣਾ ਮਿਲੇਗਾ ਜਿਸ ਵਿਚ 6 ਰੋਟੀਆਂ ਤੇ ਸਬਜ਼ੀ ਮਿਲੇਗੀ। ਸ਼ਾਮ 7 ਵਜੇ ਹੋਰ ਕੈਦੀਆਂ ਵਾਂਗ ਸਿੱਧੂ ਨੂੰ ਬੈਰਕ ਵਿਚ ਬੰਦ ਕਰ ਦਿੱਤਾ ਜਾਵੇਗਾ।
ਸਿੱਧੂ ਨੂੰ 28 ਦਿਨਾਂ ਦੀ ਪੈਰੋਲ ਉਸ ਦੇ ਵਤੀਰੇ ਦੇ ਹਿਸਾਬ ਨਾਲ ਮਿਲ ਸਕਦੀ ਹੈ। ਸਿੱਧੂ ਨੂੰ 30 ਤੋਂ 90 ਰੁਪਏ ਤੱਕ ਰੋਜ਼ਾਨਾ ਤਨਖ਼ਾਹ ਉਸ ਦੀ ਕੰਮਵਿਚ ਮੁਹਾਰਤ ਅਨੁਸਾਰ ਮਿਲੇਗੀ।