ਆੜ੍ਹਤੀਆ ਐਸੋਸੀਏਸ਼ਨ ਵੱਲੋਂ ਚੇਅਰਮੈਨ ਗਰੇਵਾਲ ਸਨਮਾਨਿਤ
ਜਗਰਾਓਂ, 20 ਮਈ 2022 - ਆੜਤੀਆ ਐਸੋਸੀਐਸਨ ਦੇ ਪ੍ਰਧਾਨ ਘਨ੍ਹਈਆ ਗੁਪਤਾ ਬਾਂਕਾ ਦੀ ਅਗਵਾਈ ਚ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਕਾਕਾ ਗਰੇਵਾਲ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਾਕਾ ਗਰੇਵਾਲ ਨੇ ਚੇਅਰਮੈਨ ਵਜੋਂ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਐਸੋਸੀਏਸ਼ਨਾਂ ਨੇ ਗਰੇਵਾਲ ਨੂੰ ਬਿਨਾਂ ਸ਼ਰਤ ਹਲਕੇ ਪ੍ਰਤੀ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਇਮਾਨਦਾਰੀ ਅਤੇ ਨਿਰਪੱਖ ਵਤੀਰੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਰਜੀਤ ਸਿੰਘ ਕਲੇਰ, ਜਗਜੀਤ ਸਿੰਘ ਸਿੱਧੂ, ਬਲਰਾਜ ਸਿੰਘ ਖੈਰ੍ਹਾ, ਦਰਸ਼ਨ ਸਿੰਘ ਸਿੱਧਵਾਂ, ਬਲਵਿੰਦਰ ਸਿੰਘ ਗਰੇਵਾਲ, ਨੀਰਜ ਬਾਂਸਲ, ਜਗਜੀਤ ਸਿੰਘ ਕਾਉਂਕੇ, ਸਤਪਾਲ, ਦਰਸ਼ਨ ਕੁਮਾਰ, ਰਮੇਸ਼ ਚੰਦਰ ਜੈਨ, ਮਨੀ ਗਰਗ, ਦਰਸ਼ਨ ਛੱਜਾਵਾਲ, ਜਤਿੰਦਰ ਸਿੰਘ ਸਰਾਂ, ਬੂਟਾ ਗਰੇਵਾਲ, ਨਰਿੰਦਰ ਸਿਆਲ, ਆਸ਼ੂ ਮਿੱਤਲ, ਮਨੋਹਰ ਲਾਲ, ਜਸਪ੍ਰੀਤ ਕਲੇਰ ਆਦਿ ਹਾਜਰ ਸਨ।