ਬੋਰਵੈੱਲ ਚ ਡਿੱਗੇ ਮਾਸੂਮ ਦੇ ਬਚਾਅ ਕਾਰਜਾਂ ਲਈ ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ: ਭਗਵੰਤ ਮਾਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 22 ਮਈ 2022- ਹੁਸ਼ਿਆਰਪੁਰ ਵਿਖੇ ਬੋਰਵੈੱਲ ਚ ਡਿੱਗੇ 6 ਸਾਲਾ ਮਾਸੂਮ ਰਿਤਿਕ ਰੌਸ਼ਨ ਦੇ ਬਚਾਅ ਲਈ ਜਿਥੇ ਹੁਣ ਐਨਡੀਆਰਐਫ ਦੀਆਂ ਟੀਮਾਂ ਪੁੱਜ ਗਈਆਂ ਹਨ, ਉਥੇ ਹੀ ਪ੍ਰਸਾਸ਼ਨ ਦੇ ਨਾਲ ਲਗਾਤਾਰ ਸੀਐਮ ਭਗਵੰਤ ਮਾਨ ਵੀ ਰਾਬਤਾ ਕਰਕੇ ਅਪਡੇਟ ਲੈ ਰਹੇ ਹਨ।
ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਸ਼ੇਅਰ ਕਰਦਿਆਂ ਹੋਇਆ ਸੀਐਮ ਪੰਜਾਬ ਭਗਵੰਤ ਮਾਨ ਨੇ ਲਿਖਿਆ ਕਿ, ਹੁਸ਼ਿਆਰਪੁਰ ਵਿਖੇ 6 ਸਾਲਾ ਇੱਕ ਛੋਟਾ ਬੱਚਾ ਰਿਤਿਕ ਬੋਰਵੈਲ 'ਚ ਡਿੱਗਿਆ ਹੈ.. ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਮੌਕੇ 'ਤੇ ਹਾਜ਼ਰ ਨੇ ਅਤੇ ਬਚਾਅ ਕਾਰਜ ਜਾਰੀ ਨੇ...ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ।