ਆਪ ਦੇ ਘੱਟ ਗਿਣਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਪੌਦੇ ਲਾਉਣ ਦੀ ਸੁਰੂਆਤ
ਰਾਜਪੁਰਾ, 21 ਮਈ 2022 - ਆਮ ਆਦਮੀ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਸਲਾਮ ਅਲੀ ਦੀ ਅਗਵਾਈ ਵਿੱਚ ਪਿੰਡ ਧਰਮਗੜ੍ਹ ,ਅਲੂਣਾ ਵਿਖੇ ਪੌਦੇ ਲਾਉਣ ਦੀ ਸੁਰੂਆਤ ਕੀਤੀ ਗਈ। ਇਸ ਮੌਕੇ ਜਿਲ੍ਹਾ ਪ੍ਧਾਨ ਇਸਲਾਮ ਅਲੀ ਨੇ ਕਿਹਾ ਕਿ ਗਲੋਬਲ ਵਾਰਮਿੰਗ ਨੂੰ ਮੁੱਖ ਰੱਖਦੀਆ ਹੋਏ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡ ਨੂੰ ਹਰਾ ਭਰਾ ਬਣਾਉਣ ਲਈ ਪਿੰਡਾਂ ਵਿੱਚ ਵੱਧ ਤੋਂ ਵੱਧ ਰੁੱਖ ਲਾਏ ਜਾਣ ਤਾਂ ਜੋ ਵਾਤਾਵਰਣ ਨਾਲ ਸੰਬੰਧਤ ਜੋ ਵੀ ਸਮੱਸਿਆਵਾਂ ਹਨ ਉਨਾਂ ਨੂੰ ਦੂਰ ਕੀਤਾ ਜਾ ਸਕੇ।
। ਉਨਾਂ ਕਿਹਾ ਕਿ ਇਹ ਰੁੱਖ ਹੀ ਹਨ ਜੋ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੋਣਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਟੀਚਾ ਹੀ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਇਸ ਮੋਕੇ ਪਿੰਡ ਵਾਸੀਆਂ ਵੱਲੋਂ ਜਿਲਾਂ ਪ੍ਧਾਨ ਇਸਲਾਮ ਅਲੀ ਨੂੰ ਸਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਪਿੰਡ ਦੇ ਸਰਪੰਚ ਸ੍ਰੀ ਆਤਮਾ ਸਿੰਘ, ਯੂਥ ਆਗੂ ਜਗਦੀਸ਼ ਸਿੰਘ ਧਰਮਗੜ੍ਹ, ਚਰਨਜੀਤ ਸਿੰਘ ਧਰਮਗੜ੍ਹ, ਤੇਜੀਦਰ ਸਿੰਘ ਫਰੀਦਪੁਰ, ਪ੍ਧਾਨ ਜਗਦੀਸ਼ ਸਿੰਘ ਅਲੂਣਾ, ਅਤੀਰਪਾਰਲ ਸਿੰਘ ਧਰਮਗੜ੍ਹ ਬਲਜੀਤ ਸਿੰਘ , ਮਹਿਕਪ੍ਰੀਤ ਸਿੰਘ, ਸਨਦੀਪ ਸਿੰਘ, ਮਨਪ੍ਰੀਤ ਸਿੰਘ,ਅਤੇ ਹੋਰ ਸਾਥੀ ਸ਼ਾਮਲ ਸਨ।