ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਬਾਰੇ ਫੈਸਲਾ 27 ਮਈ ਨੂੰ ਹੋਵੇਗਾ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ,26 ਮਈ 2022- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਬਾਰੇ
ਅੱਜ 26 ਮਈ ਨੂੰ ਰਾਉਸ ਐਵਨਿਊ ਕੋਰਟ ਵਿਚ ਸੁਣਵਾਈ ਹੋਈ। ਕੋਰਟ ਵਿਚ ਸਜ਼ਾ ਬਾਰੇ ਬਹਿਸ ਪੂਰੀ ਹੋਈ।
ਕੋਰਟ ਨੇ ਸਜ਼ਾ ਬਾਰੇ ਫੈਸਲਾ ਸੁਰੱਖਿਤ ਰੱਖਿਆ ਹੈ ਅਤੇ 27 ਮਈ ਨੂੰ ਦੁਪਹਿਰ 2 ਵਜੇ ਸਜ਼ਾ ਤੇ ਫੈਸਲਾ ਹੋਵੇਗਾ।
ਚੌਟਾਲਾ ਦੇ ਵਕੀਲ ਨੇ ਦਿਵਿਗਤਾ ਅਤੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਸਜ਼ਾ ਵਿਚ ਨਰਮੀ ਰੱਖਣ ਦੀ ਅਪੀਲ ਕੀਤੀ ਹੈ।
ਯਾਦ ਰਹੇ ਕਿ ਓਮ ਪ੍ਰਕਾਸ਼ ਚੌਟਾਲਾ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਚੱਲ ਰਿਹਾ ਹੈ।