ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਦੇ ਚਮਕਦੇ ਸਿਤਾਰੇ
ਬਾਬੂਸ਼ਾਹੀ ਨੈੱਟਵਰਕ
ਮੋਹਾਲੀ, 22 ਜੂਨ 2022-
ਪੰਜਾਬ ਨਰਸਿਸ ਰੇਜਿਸਟਰੇਸ਼ਨ ਕੌਂਸਲ ਵੱਲੋਂ ਐਲਾਨੇ ਗਏ ਏ. ਐਨ ਐਮ ਪਹਿਲੇ ਸਾਲ ਦੇ ਨਤੀਜੇ ਵਿੱਚ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਬਲੌਂਗੀ, ਮੋਹਾਲੀ ਦੀ ਵਿਦਿਆਰਥਣ ਕੁਮਾਰੀ ਵੰਦਨਾ ਸਪੁਤਰੀ ਸ਼੍ਰੀਮਾਨ ਸ਼ਿਵ ਪ੍ਰਸਾਦ ਗੁਪਤਾ ਨੇ 800 ਵਿੱਚੋਂ 695 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਸਾਰੇ ਪੰਜਾਬ ਵਿੱਚ ਰੌਸ਼ਨ ਕੀਤਾ। ਇਸੇੇ ਕਾਲਜ ਦੀ ਹੀ ਵਿਦਿਆਰਥਣ ਜਯੋਤੀ ਸਪੁਤਰੀ ਸ਼੍ਰੀਮਾਨ ਸ਼ੰਭੂ ਨੇ 682 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਕਾਲਜ ਦੀ ਚੰਗੇ ਨਤੀਜਿਆਂ ਦੀ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਏ. ਐਨ. ਐਮ ਦੂਜੇ ਸਾਲ ਦੀ ਵਿਦਿਆਰਥਣ ਸੁਮਤੀ ਸਪੁਤਰੀ ਸ਼੍ਰੀਮਾਨ ਮਦਨ ਲਾਲ ਨੇ ਵੀ 1400 ਵਿੱਚੋਂ 1202 ਅੰਕ ਹਾਸਿਲ ਕਰਕੇ ਮਾਤਾ ਸਾਹਿਬ ਕੌਰ ਕਾਲਜ ਦੀ ਪ੍ਰਤਿਸ਼ਠਾ ਨੂੰ ਚਾਰ ਚੰਨ ਲਗਾ ਦਿੱਤੇ।ਇਸ ਮੌਕੇ ਕਾਲਜ ਦੇ ਚੇਅਰਮੈਨ ਤੇਗਬੀਰ ਸਿੰਘ ਵਾਲੀਆ, ਵਾਈਸ ਚੇਅਰਪਰਸਨ ਜਸਵਿੰਦਰ ਕੌਰ ਵਾਲੀਆ, ਡਾਇਰੈਕਟਰ ਫਾਇਨੈਂਸ ਜਪਨੀਤ ਕੌਰ ਵਾਲੀਆ ਨੇ ਇਹਨਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।ਪ੍ਰਿੰਸੀਪਲ ਡਾ. ਰਜਿੰਦਰ ਕੌਰ ਢੱਡਾ ਅਤੇ ਵਾਈਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਇਹਨਾਂ ਵਿਦਿਆਰਥਣਾਂ ਦੀ ਕੜ੍ਹੀ ਮਿਹਨਤ ਅਤੇ ਉੱਚੇ ਆਚਰਣ ਦੀ ਸਰਾਹਨਾ ਕਰਦੇ ਹੋਏ ਇਹਨਾਂ ਨੂੰ ਇਸੇ ਤਰ੍ਹਾਂ ਹੀ ਭਵਿੱਖ ਵਿੱਚ ਵੀ ਮਿਹਨਤ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ ਤਾਂ ਜੋ ਸਫਲਤਾ ਹਮੇਸ਼ਾ ਇਹਨਾਂ ਦੇ ਇੰਜ ਹੀ ਪੈਰ ਚੁੰਮੇ।
ਇਹਨਾਂ ਵਿਦਿਆਰਥਣਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਵੱਲੋਂ ਮਿਲੇ ਭਰਪੂਰ ਉਤਸ਼ਾਹ ਤੇ ਸਹਿਯੋਗ ਨੂੰ ਦਿੱਤਾ ਅਤੇ ਇਹ ਵੀ ਕਿਹਾ ਸਾਡੀ ਸਫਲਤਾ ਸਾਡੇ ਅਧਿਆਪਕਾਂ ਦੇ ਮਾਰਗ ਦਰਸ਼ਨ ਤੋਂ ਬਗੈਰ ਹਰਗਿਜ਼ ਸੰਭਵ ਨਹੀਂ ਸੀ। ਇਹਨਾਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਮੋਹਾਲੀ ਦਾ ਉਤਮ ਦਰਜੇ ਦਾ ਮਾਹੌਲ ਹਰ ਪੱਖੋਂ ਪੜ੍ਹਨ ਵਾਸਤੇ ਬਹੁਤ ਹੀ ਪ੍ਰੇਰਣਾਦਾਇਕ ਹੈ।