ਅਗਨੀਪਥ ਯੋਜਨਾ ਤਹਿਤ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਅੱਜ 24 ਜੂਨ ਤੋਂ ਸ਼ੁਰੂ
ਬਾਬੂਸ਼ਾਹੀ ਨੈਟਵਰਕ
ਰੂਪਨਗਰ, 24 ਜੂਨ 2022- ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਰੁਣ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਨੀਵੀਰ ਸਕੀਮ ਦੇ ਤਹਿਤ ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਦੀਆਂ ਅਸਾਮੀਆਂ ਕੇਵਲ ਲੜਕਿਆਂ ਲਈ 24, ਜੂਨ 2022 ਤੋਂ 5, ਜੁਲਾਈ 2022 ਸ਼ਾਮ 5.00 ਵਜੇ ਤੱਕ ਚਾਹਵਾਨ ਉਮੀਦਵਾਰ ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ ਸੀਮਾ 29, ਦਸੰਬਰ 1999 ਅਤੇ 29, ਜੂਨ 2005 ਦੇ ਅੰਦਰ ਹੋਣੀ ਚਾਹੀਦੀ ਹੈ। ਇਸ ਅਸਾਮੀ ਲਈ ਜਿਸ ਉਮੀਦਵਾਰ ਨੇ ਬਾਰਵ੍ਹੀਂ ਜਾਂ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੌਮਾ ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਇਨ੍ਹਾਂ ਦਰਸਾਈਆਂ ਯੋਗਤਾ ਵਿੱਚ ਉਮੀਦਵਾਰ ਦੇ ਇਮਤਿਹਾਨਾਂ ਵਿੱਚੋਂ 50 ਫੀਸਦ ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50 ਫੀਸਦ ਨੰਬਰ ਹਾਸਿਲ ਕੀਤੇ ਹੋਣ, ਉਹ ਉਮੀਦਵਾਰ ਇਸ ਅਸਾਮੀ ਲਈ ਯੋਗ ਹਨ।
ਅਰੁਣ ਕੁਮਾਰ ਨੇ ਅੱਗੇ ਦੱਸਿਆ ਕਿ ਇਸ ਇਮਤਿਹਾਨ ਵਿੱਚ ਰਜਿਸਟਰ ਕਰਨ ਲਈ ਫੀਸ 250 ਰੁਪਏ ਹੈ।