ਮਰਹੂਮ ਪਤੀ ਵੱਲੋਂ ਖਰੀਦੇ ਮਕਾਨ ਦਾ ਸਹੁਰੇ ਪਰਿਵਾਰ ਨੇ ਧੋਖੇ ਨਾਲ ਇਕਰਾਰਨਾਮਾ ਕਰਵਾਇਆ,ਮਾਮਲਾ ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 25 ਜੂਨ 2022-
ਥਾਨਾ ਕਾਹਨੂੰਵਾਨ ਵਿੱਚ ਇੱਕ ਔਰਤ ਦੀ ਸ਼ਿਕਾਇਤ ਤੇ ਚਾਰ ਮਹੀਨੇ ਦੀ ਇਨਕੁਆਰੀ ਤੋਂ ਬਾਅਦ ਇਕ ਹੀ ਪਰਿਵਾਰ ਦੇ 4 ਮੈਂਬਰਾਂ ਖ਼ਿਲਾਫ਼ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀਆਂ ਵੱਖ ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਮਿਤੀ। ਨੇਹਾ ਜਰੇਵਾਲ ਪਤਨੀ ਲੇਟ ਕਪਿਲ ਦੇਵ ਵਾਸੀ ਕਾਹਨੂੰਵਾਂਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਸਦੀ ਸਾਦੀ ਮਿਤੀ 27.ਅਗਸਤ 2017 ਨੂੰ ਕਪਿਲ ਦੇਵ ਪੁੱਤਰ ਚੂਨੀ ਰਾਮ ਵਾਸੀ ਕਾਹਨੂੰਵਾਂਨ ਨਾਲ ਹੋਈ ਸੀ। ਵਿਆਹ ਤੋਂ ਬਾਅਦ ਘਰ ਵਿੱਚ ਸਹੁਰਾ ਪਰਿਵਾਰ ਨਾਲ ਕਲੇਸ ਰਹਿਣ ਕਰਕੇ ਉਹ ਅਤੇ ਉਸਦਾ ਪਤੀ ਸਾਦੀ ਤੋਂ ਪਹਿਲਾ ਖਰੀਦ ਕੀਤੇ ਹੋਏ ਮਕਾਨ ਜੋ ਨਵਾਂ ਪਿੰਡ ਕਾਹਨੂੰਵਾਂਨ ਵਿਖੇ ਹੈ ਵਿੱਚ ਰਹਿਣ ਲੱਗ ਪਏ।
ਨੇਹਾ ਸਰੇਵਾਲ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ 8 ਨਵੱਬਰ.2021 ਨੂੰ ਦੇ ਪਤੀ ਕਪਿਲ ਦੇਵ ਦੀ ਮੌਤ ਹੋ ਗਈ। ਉਸ ਸਮੇਂ ਉਸ ਦਾ ਛੋਟਾ ਮੁੰਡਾ ਸਿਰਫ 17 ਦਿਨ ਦਾ ਸੀ। ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸੱਸ-ਸਹੁਰੇ ਅਤੇ ਦਿਓਰ ਅਤੇ ਦਰਾਨੀ ਨੇ ਮਿਲੀਭਗਤ ਨਾਲ ਉਸਦੇ ਪਤੀ ਕਪਿਲ ਦੇਵ ਵਲੋਂ ਖਰੀਦ ਕੀਤੇ ਹੋਏ ਮਕਾਨ ਦਾ ਜਾਅਲੀ ਇਕਰਾਰਨਾਮਾ ਤਿਆਰ ਕਰਕੇ ਉਸ ਵਿੱਚ ਲੱਗਾ ਹੋਇਆ ਬਿਜਲੀ ਦਾ ਮੀਟਰ/ਕੂਨੈਕਸਨ ਕਟਵਾ ਦਿੱਤਾ। ਹੁਣ ਉਹ ਆਪਣੇ ਪੇਕੇ ਪਰਿਵਾਰ ਬਾਬੋਵਾਲ ਰਹਿ ਰਹੀ ਹੈ। ਉਸਨੂੰ ਉਸ ਦੇ ਸਹੁਰੇ ਪਰਿਵਾਰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਉਸ ਦੇ ਬੱਚਿਆਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।
ਡੀ ਐਸ ਪੀ ਦਿਹਾਤੀ ਵੱਲੋਂ ਕੀਤੀ ਗਈ ਇਨਕੁਆਰੀ ਤੋਂ ਬਾਅਦ ਸ਼ਿਕਾਇਤਕਰਤਾ ਦੇ ਸਹੁਰੇ ਚੂਨੀ ਰਾਮ ਪੁੱਤਰ ਰੁੜ ਚੰਦ, ਸੱਸ ਕ੍ਰਿਸਨਾ ਦੇਵੀ ਦਿਓਰ ਗੋਤਮ ਦੇਵ ਅਤੇ ਦਰਾਨੀ. ਵਿਦਿਆ ਦੇਵੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਅਨੁਸਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।