ਸੜਕ ਹਾਦਸੇ 'ਚ ਇਕ ਦੀ ਮੌਤ ਇਕ ਗੰਭੀਰ ਜ਼ਖਮੀ
ਜਲੰਧਰ 25 ਜੂਨ 2022 - ਕਪੂਰਥਲਾ ਰੋਡ ’ਤੇ ਸਥਿਤ ਸਪੋਰਟਸ ਕਾਲਜ ਦੇ ਬਾਹਰ ਐਕਟਿਵਾ ’ਤੇ ਸਵਾਰ ਦੋ ਨੌਜਵਾਨਾਂ ’ਚੋਂ ਇਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਦੱਸਿਆ ਜ਼ਾ ਰਿਹਾ ਹੈ ਕਿ ਰਾਹਗੀਰਾਂ ਨੇ ਰਸਤੇ ’ਚ ਵੇਖਿਆ ਕਿ ਦੋ ਨੌਜਵਾਨ ਐਕਟਿਵਾ ਤੋਂ ਡਿੱਗੇ ਪਏ ਹਨ। ਇਕ ਦਾ ਸਿਰ ਰੋਡ ’ਤੇ ਬਣੇ ਡਿਵਾਈਡਰ ’ਚ ਲੱਗੀ ਗਰਿੱਲ ਵਿਚ ਟਕਰਾਇਆ।
ਜਿਸ ਕਾਰਨ ਉਸ ਦੀ ਹਾਲਤ ਬੇਹੱਦ ਨਾਜ਼ੁਕ ਲੱਗ ਰਹੀ ਸੀ ਅਤੇ ਦੂਜੇ ਨੂੰ ਵੀ ਸੱਟਾਂ ਲੱਗੀਆਂ ਸਨ। ਉਹਨਾਂ ਵੱਲੋਂ ਪੁਲਸ ,ਅਤੇ ਐਂਬੂਲੈਂਸ ਨੂੰ ਫੋਨ ਕੀਤਾ ਗਿਆ, ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ ਵਿਚੋਂ ਇਕ ਦੀ ਮੌਤ ਹੋ ਗਈ ਅਤੇ ਦੂਜੇ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਥਾਣਾ ਬਾਵਾ ਖੇਲ ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ ਮਿ੍ਤਕ ਦੀ ਲਾਸ਼ ਨੂੰ ਮੌਕੇ ਉਪਰ ਪਹੁੰਚ ਕੇ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਮੋਰਚਰੀ’ਚ ਰੱਖਵਾ ਦਿੱਤਾਂ ਹੈ ਅਤੇ ਦੂਜੇ ਜਖਮੀ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।