ਇੱਕ ਰੇਲਵੇ ਸਟੇਸ਼ਨ ਜਿਥੇ ਉਹ ਚੀਜ਼ਾਂ ਅਜੇ ਵੀ ਲੱਗੀਆਂ ਹਨ ਜੋ ਭਾਰਤ ਦੇ ਦੂਸਰੇ ਸਟੇਸ਼ਨਾਂ ਤੋਂ ਗਾਇਬ ਹੋ ਚੁਕੀਆਂ ਹਨ
ਰੋਹਿਤ ਗੁਪਤਾ
ਗੁਰਦਾਸਪੁਰ 04 ਅਗਸਤ 2022: ਅੱਜ ਦੇ ਯੁਗ ਨੇ ਬਹੁਤ ਤਰੱਕੀ ਕੀਤੀ ਹੈ ਜਿਵੇ ਕਿ ਪਹਿਲਾਂ ਰੇਲਵੇ ਸਟੇਸ਼ਨ ਤੇ ਲੋਕਾਂ ਨੂੰ ਟ੍ਰੇਨ ਦੀ ਜਾਣਕਾਰੀ ਦੇਣ ਲਈ ਟੱਲ ਦਾ ਇਸਤੇਮਾਲ ਕੀਤਾ ਜਾਂਦਾ ਸੀ। ਨਾਲ ਹੀ ਮਾਲ ਗੱਡੀ ਵਿਚ ਆਏ ਸਮਾਨ ਦਾ ਵਜਨ ਕਰਨ ਲਈ ਇਕ ਕੰਡੇ ਦਾ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਯਾਤਰੂਆਂ ਲਈ ਸਟੀਲ ਦੀ ਬਣੀ ਪਾਣੀ ਵਾਲੀ ਟੈਂਕੀ ਜੋ ਦੂਸਰੇ ਸਟੇਸ਼ਨਾਂ ਤੋਂ ਨਜ਼ਰ ਨਹੀਂ ਆਉਂਦੀ ਪਰ ਰੇਲਵੇ ਸਟੇਸ਼ਨ ਜੋ ਕੇ 1884 ਵਿਚ ਸਥਾਪਿਤ ਕੀਤਾ ਗਿਆ ਸੀ ਜਿਸ ਵਿਚ ਇਹ ਸਾਰਾ ਸਮਾਨ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ। ਇਹ ਸਮਾਨ ਲੱਗਭਗ 138 ਸਾਲ ਪਹਿਲਾਂ ਲਗਾਇਆ ਗਿਆ ਸੀ ਅਤੇ ਇਹ ਸਮਾਨ ਅੱਜ ਵੀ ਵਰਤੋਂ ਵਿੱਚ ਹੈ ।
ਵੀ ਓ.... ਇਸ ਦੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਸਮਾਜ ਸੇਵੀ ਯਸ਼ ਪਾਲ ਚੋਹਾਨ ਨੇ ਦੱਸਿਆ ਕਿ 1884 ਵਿਚ ਬਟਾਲਾ ਰੇਲਵੇ ਸਟੇਸ਼ਨ ਦੀ ਸਥਾਪਨਾ ਕੀਤੀ ਗਈ ਸੀ। ਉਸ ਸਮੇਂ ਪਾਣੀ ਦੀ ਟੈਂਕੀ ਲਗਾਈ ਗਈ ਸੀ। ਜਿਸ ਵਿਚ ਖਾਸ ਤਰਾਂ ਦੇ ਸਟੀਲ ਦਾ ਇਸਤੇਮਾਲ ਕੀਤਾ ਗਿਆ ਸੀ । ਇਸੇ ਕਰਕੇ138 ਸਾਲ ਬੀਤਣ ਦੇ ਬਾਅਦ ਵੀ ਅੱਜ ਤਕ ਇਸ ਟੈਂਕੀ ਨੂੰ ਜੰਗਾਲ ਨਹੀਂ ਲੱਗਾ, ਨਾ ਹੀ ਖਰਾਬ ਹੋਈ। ਨਾਲ ਹੀ ਸਟੇਸ਼ਨ ਉੱਤੇ ਇਕ ਟੱਲ ਵੀ ਹੈ ਜੋ ਕਾਂਸੀ ਦੀ ਧਾਤ ਦਾ ਬਣਿਆ ਹੈ। ਜੋ ਟ੍ਰੇਨ ਆਉਣ ਅਤੇ ਜਾਣ ਦਾ ਸਮਾਂ ਦੱਸਦਾ ਹੁੰਦਾ ਸੀ ਤਾਂਕਿ ਲੋਕਾਂ ਨੂੰ ਟ੍ਰੇਨ ਬਾਰੇ ਜਾਣਕਾਰੀ ਦਿਤੀ ਜਾ ਸਕੇ।ਇਸਦੇ ਨਾਲ ਹੀ ਏਥੇ ਖਾਸ ਤਰਾਂ ਦਾ ਵਜਨੀ ਕੰਡਾ ਹੈ ਜੋ ਅੱਜ ਵੀ ਮਜੂਦ ਹੈ ਅਤੇ ਉਹ ਵੀ ਚਾਲੂ ਹਾਲਾਤ ਵਿਚ ਹੈ। ਬੇਸ਼ਕ ਹੁਣ ਇਲੈਕਟ੍ਰਾਨਿਕ ਕੰਡੇ ਆ ਗਏ ਹਨ ਪਰ ਬਟਾਲਾ ਸਟੇਸ਼ਨ ਤੇ ਅੱਜ ਵੀ 100 ਸਾਲ ਤੋਂ ਵੀ ਜਿਆਦਾ ਪੁਰਾਣਾ ਕੰਡਾ ਅਜੇ ਵੀ ਕੰਮ ਕਰਦਾ ਹੈ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਹੁਣ ਜਦੋਂ ਸਾਡੇ ਦੇਸ਼ ਨੇ ਤਰੱਕੀ ਕੀਤੀ ਹੈ ਤੇ ਇਹਨਾਂ ਧਰੋਹਰਾਂ ਨੂੰ ਸੰਭਾਲਿਆ ਜਾਵੇ ਤਾਕਿ ਸਾਡੀ ਅਗਲੀ ਪੀੜੀ ਜਾਣਕਾਰੀ ਹਾਸਲ ਕਰ ਸਕੇ ਕਿ 100 ਸਾਲ ਤੋਂ ਵੀ ਜਿਆਦਾ ਪੁਰਾਣੇ ਸਟੇਸ਼ਨਾਂ ਤੇ ਸਾਡੇ ਬਜ਼ੁਰਗ ਕਿਵੇਂ ਟ੍ਰੇਨਾਂ ਦੀ ਜਾਣਕਾਰੀ ਹਾਸਲ ਕਰਦੇ ਸਨ।