ਮਾਈਨਿੰਗ ਕਰ ਰਹੇ ਜੇਸੀਬੀ ਅਤੇ ਟਿੱਪਰ ਛੱਡ ਕੇ ਹੋਏ ਫਰਾਰ ,ਮਾਮਲਾ ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 24 ਸਤੰਬਰ 2022
ਮਾਈਨਿੰਗ ਵਿਭਾਗ ਦੇ ਅਧਿਕਾਰੀ ਇੱਕ ਸੂਚਨਾ ਦੇ ਅਧਾਰ ਤੇ ਉਸ ਥਾਂ ਤੇ ਮੌਕੇ ਤੇ ਪਹੁੰਚ ਗਏ ਜਿਥੇ ਮਾਈਨਿੰਗ ਹੋ ਰਹੀ ਸੀ। ਅਧਿਕਾਰੀਆਂ ਨੂੰ ਦੇਖ ਕੇ ਮਾਇਨਿੰਗ ਕਰ ਰਹੇ ਵਿਅਕਤੀ ਮੌਕੇ ਤੋਂ ਜੇਸੀਬੀ ਅਤੇ ਛੱਡ ਕੇ ਦੌੜ ਗਏ। ਅਧਿਕਾਰੀ ਵੱਲੋਂ ਜੇਸੀਬੀ ਅਤੇ ਟਿੱਪਰ ਕਬਜ਼ੇ ਵਿਚ ਉਹਨਾਂ ਦੇ ਕਾਗਜਾਂ ਦੇ ਅਧਾਰ ਤੇ ਮਾਲਕ ਅਤੇ 2 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਕਾਬਲ ਸਿੰਘ ਉਪ ਮੰਡਲ ਅਫਸਰ ਡਰੇਨ ਕਮ ਮਾਈਨਿੰਗ ਅਫਸਰ ਬਟਾਲਾ ਦੇ ਪੱਤਰ ਨੰਬਰ 1-ਸ਼ਫਲ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਮਿਤੀ 23 ਸਤੰਬਰ ਨੂੰ ਮਾਈਨਿੰਗ ਅਫਸਰ ਕਾਬਲ ਸਿੰਘ ਖੂਫੀਆ ਸ਼ਿਕਾਇਤ ਦੇ ਅਧਾਰ ਤੇ ਪਿੰਡ ਸਹੂਰ ਕਲਾ ਪੁੱਜੇ ਜਿਥੇ ਦੋ ਨਾਮਲੂਮ ਵਿਅਕਤੀ ਇੱਕ ਜੇਸੀਬੀ ਅਤੇ ਟਿੱਪਰ ਨਾਲ ਨਜਾਇਜ ਮਾਈਨਿੰਗ ਕਰ ਰਹੇ ਸੀ ਜੋ ਮਾਈਨਿੰਗ ਅਫਸਰ ਨੂੰ ਵੇਖਦੇ ਸਾਰ ਹੀ ਜੇਸੀਬੀ ਅਤੇ ਇੱਕ 10 ਟਇਰੀ ਟਿੱਪਰ ਮੋਕਾ ਤੇ ਛੱਡ ਕੇ ਦੋੜ ਗਏ। ਮੌਕੇ ਤੋਂ ਕਬਜ਼ੇ ਵਿਚ ਲਈ ਗਈ ਜੇਸੀਬੀ ਅਤੇ ਟਿੱਪਰ ਦੇ ਕਾਗਜ਼ਾਂ ਦੀ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਇਨ੍ਹਾਂ ਦਾ ਮਾਲਕ ਬਲਜੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਸੋਹਣ ਥਾਣਾ ਕਲਾਨੌਰ ਹੈ। ਜਿਸ ਤੇ ਗੱਡੀਆਂ ਦੇ ਮਾਲਕ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।