ਰਾਮਲੀਲਾ ਕਮੇਟੀ ਦੇ ਪ੍ਰਧਾਨ ਤੇ ਸਰਪੰਚ ਜਗਦੀਪ ਸਿੰਘ ਨੰਬਰਦਾਰ ਰਾਮਲੀਲਾ ਦੀ ਸ਼ੁਰੂਆਤ ਕਰਵਾਉਣ ਮੌਕੇ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 27 ਸਤੰਬਰ : ਸਾਡਾ ਸੱਭਿਆਚਾਰ ਤੇ ਧਾਰਮਿਕ ਰੀਤਾਂ ਬਹੁਤ ਮਹਾਨ ਹਨ, ਜਿਨ੍ਹਾਂ ਤੋਂ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਮਿਲਦੀ ਹੈ , ਇਨ੍ਹਾਂ ਮਹਾਨ ਆਦਰਸ਼ਾਂ ਸਦਕਾ ਹੀ ਭਾਰਤ ਦੇ ਲੋਕ ਹੱਕ ਸੱਚ ਲਈ ਜੂਝਦੇ ਰਹੇ ਹਨ ਤੇ ਜੂਝਦੇ ਰਹਿਣਗੇ ਤੇ ਕਦੇ ਵੀ ਕਿਸੇ ਵੀ ਕਿਸਮ ਦੀ ਵਧੀਕੀ ਜਾਂ ਆਪਣੇ ਹੱਕਾਂ ਉਤੇ ਡਾਕਾ ਬਰਦਾਸ਼ਤ ਨਹੀਂ ਕਰਨਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਮਲੀਲਾ ਕਮੇਟੀ ਦੇ ਪ੍ਰਧਾਨ ਤੇ ਸਰਪੰਚ ਜਗਦੀਪ ਸਿੰਘ ਨੰਬਰਦਾਰ ਨੇ ਪਿੰਡ ਚਨਾਰਥਲ ਕਲਾਂ ਵਿਖੇ ਰਾਮਲੀਲਾ ਦੇ ਪਹਿਲੇ ਦਿਨ ਦੀ ਸ਼ੁਰੂਆਤ ਰਿਬਨ ਕੱਟ ਕੇ ਕਰਵਾਉਣ ਮੌਕੇ ਕੀਤਾ
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਇਸ ਇਤਿਹਾਸਕ ਪਿੰਡ ਵਿੱਚ ਇਹ 161ਵੀ ਰਾਮਲੀਲਾ ਹੋ ਰਹੀ ਹੈ ਭਾਵ ਰਾਮ ਲੀਲਾ ਹੁੰਦੀ ਨੂੰ 160 ਸਾਲ ਹੋ ਚੁੱਕੇ ਹਨ , ਸਰਪੰਚ ਜਗਦੀਪ ਸਿੰਘ ਨੰਬਰਦਾਰ ਨੇ ਕਿਹਾ ਕਿ ਜਿਵੇਂ ਭਗਵਾਨ ਸ੍ਰੀ ਰਾਮ ਨੇ ਰਾਵਣ ਨੂੰ ਮਾਤ ਦਿੱਤੀ ਤੇ ਉਨ੍ਹਾਂ ਦੀ ਜਿੱਤ ਬੁਰਾਈ ਉਤੇ ਨੇਕੀ ਦੀ ਜਿੱਤ ਬਣੀ, ਉਸੇ ਤਰ੍ਹਾਂ ਸਾਨੂੰ ਆਪਣੇ ਜੀਵਨ ਵਿੱਚ ਹਰ ਪਲ ਬੁਰਾਈ ਖਿਲਾਫ ਡਟੇ ਰਹਿਣਾ ਚਾਹੀਦਾ ਹੈ, ਕਦੇ ਵੀ ਕਿਸੇ ਦੇ ਹੱਕ ਨਹੀਂ ਮਾਰਨੇ ਚਾਹੀਦੇ ਤੇ ਨਾ ਹੀ ਆਪਣੇ ਹੱਕ ਲੈਣ ਤੋਂ ਕਦੇ ਪਿੱਛੇ ਹਟਣਾ ਚਾਹੀਦਾ ਹੈ
ਇਸ ਦੌਰਾਨ ਰਾਮਲੀਲਾ ਕਮੇਟੀ ਵੱਲੋਂ ਸਰਪੰਚ ਜਗਦੀਪ ਸਿੰਘ ਨੰਬਰਦਾਰ ਤੇ ਸਮੁੱਚੇ ਪੰਚਾਇਤ ਮੈਂਬਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ , ਇਸ ਮੌਕੇ ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖੀ,ਗੁਰਸੇਵਕ ਸਿੰਘ ਸੋਨੀ,ਰਣਜੀਤ ਸਿੰਘ,ਕਰਮਜੀਤ ਸਿੰਘ ਸਾਰੇ ਪੰਚ,ਠੇਕੇਦਾਰ ਸਵਰਨਦੀਪ ਸਿੰਘ,ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜੱਗਾ ਸਿੰਘ,ਰੂਪ ਚੰਦ,ਮੇਲਾ ਸੰਜੀਵ ਕੁਮਾਰ ਬਾਟਿਸ਼,ਸੰਜੇ ਕੁਮਾਰ,ਸਟੇਜ ਸਕੱਤਰ ਹਰਮਿੰਦਰ ਸਿੰਘ ਪੱਪੂ ,ਗੁਰਪ੍ਰੀਤ ਸਿੰਘ,ਹੰਸ ਰਾਜ,ਯਾਦਵਿੰਦਰ ਸਿੰਘ,ਰਵੀ ਸਿੰਘ,ਚੰਦਨ ਕੇਸ਼ਵ,ਗੁਰਮੇਲ ਸਿੰਘ ਆਦਿ ਹਾਜ਼ਰ ਸਨ