← ਪਿਛੇ ਪਰਤੋ
ਮੁਹਾਲੀ : 4 ਸ਼ੱਕੀ ਨੌਜਵਾਨ ਹਿਰਾਸਤ ’ਚ ਲਏ ਮੁਹਾਲੀ, 30 ਸਤੰਬਰ, 2022: ਇਥੋਂ ਦੀ ਸੈਕਟਰ 97 ਸਥਿਤ ਇਕ ਸੁਸਾਇਟੀ ਵਿਚ ਪੁਲਿਸ ਨੇ ਰੇਡ ਕਰ ਕੇ 4 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਨਿਊਜ਼ 18 ਦੀ ਰਿਪੋਰਟ ਮੁਤਾਬਕ ਇਹਨਾਂ ਨੌਜਵਾਨਾਂ ਦੀਆਂ ਅਸਲੇ ਦੇ ਨਾਲ ਵੀਡੀਓ ਵਾਇਰਲ ਹੋ ਰਹੀਆਂ ਸਨ।ਪਤਾ ਲੱਗਾ ਹੈ ਕਿ ਪੁਲਿਸ ਨੇ ਇਹ ਅਸਲਾ ਨਜਾਇਜ਼ ਹੋਣ ਦੇ ਸ਼ੱਕ ਵਿਚ ਇਥੇ ਰੇਡ ਕੀਤੀ ਤੇ 4 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ। ਦੇਰ ਰਾਤ ਇਹਨਾਂ ਨੂੰ ਛੱਡ ਦਿੱਤਾ ਗਿਆ ਤੇ ਸੀ ਤੇ ਅੱਜ 30 ਸਤੰਬਰ ਨੂੰ ਸਵੇਰੇ ਫਿਰ ਸੱਦਿਆ ਗਿਆ ਹੈ। ਇਹ ਚਾਰੋਂ ਵਿਦਿਆਰਥੀ ਦੱਸੇ ਜਾ ਰਹੇ ਹਨ ਜਿਹਨਾਂ ਦੇ ਮੋਬਾਈਲ ਜ਼ਬਤ ਕਰ ਲਏ ਗਏ ਹਨ।
Total Responses : 936