ਬਰੁਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸ਼ਬਦ ਕੀਰਤਨ ਤੇ ਸੁਖਮਨੀ ਸਾਹਿਬ ਦੇ ਪਾਠ ਜਾਪ ਕੀਤੇ
ਬਾਬੂਸ਼ਾਹੀ ਨੈਟਵਰਕ,
ਅੰਮ੍ਰਿਤਸਰ: 30 ਨਵੰਬਰ 2022- ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਪ੍ਰੇਰਨਾ ਸਦਕਾ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਚਾਰ ਜੁਲਾਈ ਤੋਂ ਇਸ ਪਾਵਨ ਅਸਥਾਨ ਤੇ ਕੀਰਤਨ ਤੇ ਸੁਖਮਨੀ ਸਾਹਿਬ ਦੇ ਪਾਠ ਜਾਪ ਦੀ ਸੇਵਾ ਲਗਾਤਾਰ ਚਲ ਰਹੀ ਹੈ।ਗੁ: ਮੱਲ ਅਖਾੜਾ ਪਾ: ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਦੀ ਦੂਜੀ ਸ਼ਤਾਬਦੀ ਨੂੰ ਸਮਰਪਿਤ ਅੰਮ੍ਰਿਤਸਰ ਦੀਆਂ ਬੀਬੀਆਂ ਅਧਾਰਤ ਬਣੀਆਂ ਸਮੂਹ ਸੇਵਾ ਸੁਸਾਇਟੀਆਂ ਵਲੋਂ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਜਾਪ ਤੇ ਸ਼ਬਦ ਕੀਰਤਨ ਵੱਖ-ਵੱਖ ਕੀਤੇ ਜਾ ਰਹੇ ਹਨ। ਅੱਜ ਚਾਰ ਜੱਥਿਆ ਨੇ ਸਮੂਹਿਕ ਤੌਰ ਤੇ ਹਾਜ਼ਰੀ ਭਾਰੀ। ਬੀਬੀ ਦਰਸਨ ਕੌਰ ਮਾਤਾ ਸੁੱਲਖਣੀ ਸੇਵਾ ਸੁਸਾਇਟੀ ਗੁਰਦੁਅਰਾ ਡੇਰਾ ਸਾਹਿਬ ਬਟਾਲਾ, ਬੀਬੀ ਪਰਮਜੀਤ ਕੌਰ ਬੇਬੇ ਨਾਨਕੀ ਸੁਖਮਨੀ ਸੇਵਾ ਸੁਸਾਇਟੀ ਗੁਰਦੁਆਰਾ ਸਿੰਘ ਸਭਾ ਕੱਲੂ ਦਾ ਅਖਾੜਾ ਭਗਤਾਂਵਾਲਾ, ਬੀਬੀ ਅਵਤਾਰ ਕੌਰ ਗੁਰੂ ਰਾਮਦਾਸ ਸੁਖਮਨੀ ਸੇਵਾ ਸੁਸਾਇਟੀ ਗੁਰਦੁਆਰਾ ਭਾਈ ਮਨੀ ਸਿੰਘ ਤਰਨਤਾਰਨ ਰੋਡ, ਬੀਬੀ ਪਰਮਿੰਦਰ ਕੌਰ ਚੜਦੀਕਲਾ ਨਿਸ਼ਕਾਮ ਸੇਵਾ ਸੁਸਾਇਟੀ ਸ਼ਹੀਦ ਉਧਮ ਸਿੰਘ ਨਗਰ ਦੀ ਅਗਵਾਈ ਵਿਚ ਬੀਬੀਆਂ ਦੇ ਜੱਥੇ ਨੇ ਸਮੂਲੀਅਤ ਕੀਤੀ ਅਤੇ ਗੁਰੂਮਹਿਮਾ ਜਸ ਗਾਇਨ ਕੀਤਾ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਬੀਬੀਆਂ ਦੇ ਜਥੇ ਨੂੰ ਗੁਰਦੁਆਰਾ ਸਾਹਿਬ ਅਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸਖ਼ਸ਼ੀਅਤ ਅਤੇ ਧਰਮ ਸਬੰਧੀ ਨਿਭਾਈ ਸ਼ਾਨਦਾਰ ਭੂਮਿਕਾ ਤੋਂ ਜਾਣੂ ਕਰਵਾਇਆ ਉਨ੍ਹਾਂ ਇਹ ਵੀ ਕਿਹਾ ਕਿ ਬੁੱਢਾ ਦਲ ਦੇ ਇਤਿਹਾਸ ਵਿੱਚ ਇਹ ਪਹਿਲਾ ਸਮਾਗਮ ਹੋਵੇਗਾ ਜਿਸ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਿਤਾਬਾਂ, ਸੋਵੀਨਰ, ਸਿੱਕੇ, ਯਾਦਗਾਰੀ ਚਿੰਨ ਆਦਿ ਜਾਰੀ ਹੋਣਗੇ। ਅੱਜ ਸੁਖਮਨੀ ਸਾਹਿਬ ਦੇ ਪਾਠ ਜਾਪ ਦੀ ਸੰਪੂਰਨਤਾ ਤੇ ਸ਼ਬਦ ਕੀਰਤਨ ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਅਮਰੀਕ ਸਿੰਘ ਵੱਲੋਂ ਬੀਬੀ ਦਰਸਨ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਅਵਤਾਰ ਕੌਰ ਅਤੇ ਬੀਬੀ ਪਰਮਿੰਦਰ ਕੌਰ ਨੂੰ ਸਿਰਪਾਓ ਦੀ ਬਖਸ਼ਿਸ਼ ਕੀਤੀ ਗਈ। ਇਸ ਮੌਕੇ ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ ਦਵਿੰਦਰ ਕੌਰ ਅਤੇ ਸ. ਗੁਰਜੀਤ ਸਿੰਘ ਆਦਿ ਹਾਜ਼ਰ ਸਨ। ਸ: ਬੇਦੀ ਨੇ ਦਸਿਆ ਕਿ ਸਮੂਹ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਨਾਲ ਤਾਲਮੇਲ ਬਨਾਉਣ ਦੀ ਸੇਵਾ ਬੀਬੀ ਤੇਜ ਕੌਰ ਪੂਰੀ ਜੁੰਮੇਵਾਰੀ ਨਾਲ ਨਿਭਾ ਰਹੀ ਹੈ।