ਕੈਂਬਰਿਜ ਸਕੂਲ ਹਥਨ ਦਾ ਸਲਾਨਾ ਸਮਾਗਮ ‘ਅੰਦੋਤਸਵ 2022’ ਯਾਦਗਾਰੀ ਹੋ ਨਿਬੜਿਆ
- ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਸ਼੍ਰੀ ਗੁਰਮੀਤ ਕੁਮਾਰ ਸਹਾਇਕ ਕਮਿਸ਼ਨਰ (ਜਨਰਲ) ਅਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ
- ਮੁੱਖ ਮਹਿਮਾਨ ਸਾਹਿਬਾਨ ਵੱਲੋਂ ਖੇਡਾਂ ਦੇ ਖੇਤਰ ਵਿੱਚ ਰਾਜ ਪੱਧਰ ਤੱਕ ਪਹੁੰਚਣ ਵਾਲੇ ਵਿਦਿਆਰਥੀਆਂ ਦਾ ਕੀਤਾ ਗਿਆ। ਵਿਸ਼ੇਸ਼ ਸਨਮਾਨ
- ਪ੍ਰਿੰਸੀਪਲ ਡਾ. ਸੋਮ ਪ੍ਰਕਾਸ਼ ਨੇ ਸਕੂਲ ਦੀ ਕੀਤੀ ਸਲਾਨਾ ਰਿਪੋਰਟ ਪੇਸ਼ ਅਤੇ ਸਕੂਲ ਦੀਆਂ ਉਪਲਬਧੀਆਂ ਬਾਰੇ ਵੀ ਦਿੱਤੀ ਗਈ ਜਾਣਕਾਰੀ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 30 ਨਵੰਬਰ 2022 - ‘ਦ ਕੈਂਬਰਿਜ ਸਕੂਲ, ਹਥਨ’ ਵਿਖੇ ਸਲਾਨਾ ਸਮਾਗਮ ‘ਅੰਦੋਤਸਵ 2022’ ਪ੍ਰਿੰਸੀਪਲ ਡਾ. ਸੋਮ ਪ੍ਰਕਾਸ਼ ਦੀ ਅਗਵਾਈ ਹੇਠ ਧੂਮਧਾਮ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ‘ਦ ਕੈਂਬਰਿਜ ਗਰੁੱਪ ਆਫ ਸਕੂਲਜ਼’ ਦੇ ਚੇਅਰਮੈਨ ਸ਼੍ਰੀ ਮੱਖਣ ਲਾਲ ਜੀ ਗਰਗ ਅਤੇ ਸਕੂਲ ਦੇ ਡਾਇਰੈਕਟਰ ਮਿਸਿਜ਼ ਹੀਨਾ ਗੁਪਤਾ ਉਚੇਚੇ ਤੌਰ ਤੇ ਮੌਜੂਦ ਰਹੇ। ਉਹਨਾਂ ਵੱਲੋਂ ਆਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।
ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ਼੍ਰੀ ਗੁਰਮੀਤ ਕੁਮਾਰ (ਪੀ.ਸੀ.ਐੱਸ) ਸਹਾਇਕ ਕਮਿਸ਼ਨਰ (ਜਨਰਲ) ਅਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਚਾਰੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਇੱਕ ਕੋਰਿਉਗ੍ਰਾਫੀ ਪੇਸ਼ ਕੀਤੀ ਗਈ।
ਸਮਾਗਮ ਦੇ ਪਹਿਲੇ ਪੜਾਅ ਵਿੱਚ ਪ੍ਰਾਇਮਰੀ ਵਿੰਗ ਦੇ ਬੱਚਿਆਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਵੰਨਗੀਆਂ ਨਾਲ ਅਪਣੀ ਕਲ੍ਹਾ ਦੇ ਜੌਹਰ ਦਿਖਾਏ ਜਿੰਨਾ ਵਿੱਚ ਕਈ ਤਰ੍ਹਾਂ ਦੇ ਡਾਂਸ, ਫੈਸੀਂ ਡਰੈੱਸਾਂ ਨਾਲ ਪੇਸ਼ਕਾਰੀ ਸ਼ਾਮਲ ਹਨ।ਉਸ ਤੋਂ ਬਾਅਦ ਮੁੱਖ ਮਹਿਮਾਨ ਸਾਹਿਬਾਨ ਵੱਲੋਂ ਖੇਡਾਂ ਦੇ ਖੇਤਰ ਵਿੱਚ ਰਾਜ ਪੱਧਰ ਤੱਕ ਪਹੁੰਚਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸ਼ੈਸ਼ਨ 2021-22 ਵਿੱਚ ਵਿਦਿਅਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।ਚੇਅਰਮੈਨ ਸ਼੍ਰੀ ਮੱਖਣ ਲਾਲ ਗਰਗ ਅਤੇ ਸਕੂਲ ਦੇ ਡਾਇਰੈਕਟਰ ਮਿਸਿਜ਼ ਹੀਨਾ ਗੁਪਤਾ ਨੇ ਅਪਣੇ ਭਾਸ਼ਣਾਂ ਰਾਹੀ ਸਕੂਲ ਦੀਆਂ ਭਵਿੱਖ ਦੀਆਂ ਯੋਜਨਾਵਾਂ ਉੱਪਰ ਚਾਨਣਾ ਪਾਇਆ।
ਫੰਕਸ਼ਨ ਦੇ ਦੂਜੇ ਪੜਾਅ ਵਿੱਚ ਬੱਚਿਆਂ ਵੱਲੋਂ ਗਿੱਧਾ, ਭੰਗੜਾ, ਭਾਰਤੀ ਫੌਜ ਨਾਲ ਸੰਬੰਧਿਤ ਕੋਰਿਉਗ੍ਰਾਫੀ, ਸੋਲੋ ਡਾਂਸ ਵਰਗੀਆਂ ਵੰਨਗੀਆਂ ਨਾਲ ਆਏ ਮਹਿਮਾਨਾਂ ਦਾ ਖ਼ੂਬ ਮਨੋਰੰਜਨ ਕੀਤਾ ਗਿਆ। ਮਾਪਿਆ ਨੂੰ ਕਈ ਤਰ੍ਹਾਂ ਦੀ ਮਨੋਰੰਜਕ ਖੇਡਾਂ ਨਾਲ ਸਮਾਗਮ ਦਾ ਹਿੱਸਾ ਬਣਾਇਆ ਗਿਆ। ਪ੍ਰਿੰਸੀਪਲ ਡਾ. ਸੋਮ ਪ੍ਰਕਾਸ਼ ਨੇ ਅਪਣੇ ਹੀ ਅੰਦਾਜ਼ ਵਿੱਚ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਗਈ ਅਤੇ ਸਕੂਲ ਦੀਆਂ ਉਪਲਬਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿੱਚ ਮੈਡਮ ਆਸ਼ਾ ਗਰਗ, ਸ਼੍ਰੀ ਹੇਮੰਤ ਬਾਂਸਲ, ਮੈਡਮ ਆਂਚਲ ਗਰਗ, ਪ੍ਰਿੰਸੀਪਲ ਬ੍ਰਿਜੇਸ਼ ਸਕਸੈਨਾ, ਪ੍ਰਿੰਸੀਪਲ ਨੇਹਾ ਭਾਰਦਵਾਜ, ਸ਼੍ਰੀ ਸਵਿੰਦਰ ਬਾਂਸਲ, ਸ਼੍ਰੀਮਤੀ ਆਂਚਲ ਬਾਂਸਲ, ਸ਼੍ਰੀ ਹਾਨਿਸ਼ ਅਤੇ ਸ਼ੀਮਤੀ ਸਾਨੀਆ ਗੁਪਤਾ ਪ੍ਰਮੁੱਖ ਤੌਰ ਤੇ ਸ਼ਾਮਲ ਹੋਏ।
ਮੰਚ ਸੰਚਾਲਨ ਦੀ ਭੂਮੀਕਾ ਮੈਡਮ ਕੁਲਜੀਤ ਕੌਰ ਵੱਲੋਂ ਸ਼ਾਨਦਾਰ ਤਰੀਕੇ ਨਾਲ ਨਿਭਾਈ ਗਈ। ਉਹਨਾਂ ਦਾ ਸਹਿਯੋਗ ਕੁਝ ਅਧਿਆਪਕਾਂ ਅਤੇ ਬੱਚਿਆਂ (ਸਿਮਰਨਜੋਤ ਕੌਰ, ਹਮਨਦੀਪ ਕੌਰ, ਗੁਰਲੀਨ ਕੌਰ, ਮਨਸੀਰਤ ਕੌਰ, ਪ੍ਰਭਦੀਪ ਸਿੰਘ) ਵੱਲੋਂ ਦਿੱਤਾ ਗਿਆ। ਅੰਤ ਵਿੱਚ ਮਨਵੀਰ ਸਿੰਘ ਬਿਲਿੰਗ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਮਿਲਣ ਦੇ ਵਾਅਦੇ ਨਾਲ ਸਲਾਨਾ ਸਮਾਗਮ ਅਮਿੱਟ ਯਾਦਾਂ ਛੱਡਦਾ ਸੰਪੰਨ ਹੋ ਗਿਆ।