ਗੁਰੁਦਆਰਾ ਭਾਈ ਗੁਰਦਾਸ ਜੀ ਵਿਖੇ ਲਗਾਇਆ ਅੱਖਾਂ ਦਾ ਮੁਫਤ ਚੈਕਅੱਪ ਕੈਂਪ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 6 ਦਸੰਬਰ 2022 : ਲੋੜਵੰਦ ਲੋਕਾਂ ਦੀ ਸਭ ਤੋਂ ਮੋਹਰੀ ਹੋ ਕੇ ਸੇਵਾ ਕਰਨ ਵਾਲੀ ਸੰਸਥਾਂ ਰੋਟਰੀ ਕਲੱਬ ਵੱਲੋਂ ਪਿਛਲੇ 24 ਦਿਨਾਂ ਤੋਂ ਅੱਖਾਂ ਦੇ ਮੁਫਤ ਚੈਕਅੱਪ ਕੈਂਪ ਦੀ ਮੁਹਿੰਮ ਲਗਾਤਾਰ ਜਾਰੀ ਹੈ ਤੇ ਇਹ ਮੁਹਿੰਮ ਅਗਲੇ 6 ਦਿਨ ਹੋਰ ਚਲੇਗੀ। ਬੀਤੇ ਦਿਨੀਂ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਡੋਗਰ ਬਸਤੀ ਗਲੀ ਨੰਬਰ 23 ਵਿਖੇ ਗੁਰਦੁਆਰਾ ਭਾਈ ਗੁਰਦਾਸ ਜੀ ਵਿਖੇ ਲਗਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਅਰਸ਼ ਸੱਚਰ ਨੇ ਦੱਸਿਆ ਇਸ ਕੈਂਪ ਵਿੱਚ 107 ਲੋਕਾਂ ਦੀਆਂ ਅੱਖਾਂ ਦਾ ਮੁਫਤ ਚੈਕਅੱਪ ਅਤੇ 84 ਲੋਕਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਾਈਆਂ। ਇਸ ਮੌਕੇ ਭਾਰਤ ਭੂਸ਼ਣ, ਪੰਕਜ ਗੁਲਾਟੀ, ਪਵਨ ਵਰਮਾ, ਧਨਿਕਸ਼ਾ ਆਦਿ ਹਾਜ਼ਰ ਸਨ।