ਬਰਨਾਲਾ: ਕਿਸਾਨ ਯੂਨੀਅਨ ਏਕਤਾ ਡਕੋਂਦਾ ਹੋਈ ਦੋਫਾੜ, 4 ਆਗੂ ਯੂਨੀਅਨ ਵਿਚੋਂ ਕੱਢੇ
ਕਮਲਜੀਤ ਸਿੰਘ ਸੰਧੂ
ਬਰਨਾਲਾ, 3 ਫਰਵਰੀ, 2023: ਬਰਨਾਲਾ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਯੂਨੀਅਨ ਦੇ 4 ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ ਜਿਸ ਕਾਰਨ ਯੂਨੀਅਨ ਦੋਫਾੜ ਹੋ ਗਈ ਹੈ।
ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਕਿਸਾਨ ਯੂਨੀਅਨ ਦੇ ਵਿਰੋਧ ਵਿਚ ਗਤੀਵਿਧੀਆਂ ਕਰਨ ਵਾਲੇ 4 ਵਿਅਕਤੀਆਂ ਨੂੰ ਯੂਨੀਅਨ ਵਿਚੋਂ ਕੱਢਿਆ ਗਿਆ ਹੈ। ਉਹਨਾਂ ਕਿਹਾ ਕਿ ਭਾਵੇਂ ਕੋਈ ਵੱਡਾ ਲੀਡਰ ਹੋਵੇ ਜਾਂ ਛੋਟ ਹੋਵੇ, ਜਿਹੜਾ ਵੀ ਕੋਈ ਯੂਨੀਅਨ ਖਿਲਾਫ ਕੰਮ ਕਰੇਗਾ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਮੁਹਾਲੀ ਵਿਚ ਜੋ ਬੰਦੀ ਸਿੰਘਾਂ ਦੀ ਰਿਹਾਈ ਲਈਮੋਰਚਾ ਚਲ ਰਿਹਾ ਹੈ, ਉਸ ਵਿਚ ਕਿਸਾਨ ਯੂਨੀਅਨ ਵੱਲੋਂ ਮੈਂਬਰ ਭੇਜੇ ਜਾਣਗੇ।
ਦੂਜੇ ਪਾਸੇ ਯੂਨੀਅਨ ਵਿਚੋਂ ਕੱਢੇ ਗਏ ਬਲਵਿੰਦਰ ਸਿੰਘ ਤੇ ਗੁਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਿਨਾਂ ਕਿਸੇ ਦੋਸ਼ ਦੇ ਯੂਨੀਅਨ ਵਿਚੋਂ ਕੱਢਿਆ ਗਿਆ ਹੈ। ਉਹਨਾਂ ਕਿਹਾ ਕਿ ਬੂਟਾ ਸਿੰਘ ਬੁਰਜਗਿਲ ਦਿੱਲੀ ਮੋਰਚੇ ਦੇ ਸਮੇਂ ਤੋਂ ਹੀ ਕੇਂਦਰ ਸਰਕਾਰ ਨਾਲ ਰਲ ਕੇ ਚਲ ਰਹੇ ਸਨ ਤੇ ਕਿਸਾਨੀ ਸੰਘਰਸ਼ ਨੂੰ ਖਰਾਬ ਕਰ ਰਹੇ ਸਨ, ਜਿਸ ਕਾਰਨ ਉਹ ਉਹਨਾਂ ਦਾ ਵਿਰੋਧ ਕਰਦੇ ਸਨ ਤੇ ਇਸੇ ਲਈ ਸਾਨੂੰ ਯੂਨੀਅਨ ਵਿਚੋਂ ਕੰਢਿਆ ਗਿਆ ਹੈ। ਉਹਨਾਂ ਕਿਹਾ ਕਿ ਯੂਨੀਅਨ ਪ੍ਰਧਾਨ ਮੋਤਾ ਸਿੰਘ ਨੇ ਕਈ ਕਿਸਮ ਦੇ ਘਪਲੇ ਕੀਤੇਹਨਅਤੇ ਸੰਗਠਨ ਦੀ ਦੁਰਵਰਤੋਂ ਕੀਤੀ ਹੈ।
ਇਸ ਦੌਰਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿਹਾ ਕਿ ਬੂਟਾ ਸਿੰਘ ਨੇ ਜੋ ਅੱਜ ਕਾਰਵਾਈ ਕੀਤੀ ਹੈ, ਉਹ ਪੂਰੀ ਤਰ੍ਹਾਂ ਗੁੰਡਾਕਰਦੀ ਹੈ। ਉਹਨਾਂ ਕਿਹਾ ਕਿ ਬਿਨਾਂ ਕਿਸੇ ਵੋਟਿੰਗ ਦੇ ਮੈ਼ੁਬਰਾਂ ਨੂੰ ਕੱਢਿਆ ਗਿਆ ਹੈ। ਉਹਨਾਂ ਨੇ ਵੀ ਬੂਟਾ ਸਿੰਘ ’ਤੇ ਕੇਂਦਰ ਸਰਕਾਰ ਤੇ ਏਜੰਸੀਆਂ ’ਤੇ ਇਸ਼ਾਰੇ ’ਤੇ ਕੰਮ ਕਰਨ ਦਾ ਦੋਸ਼ ਲਗਾਇਆ।