ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਰਹਿੰਦ ਵਿਖੇ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਨਾਲ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ ਤੇ ਹੋਰ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 6 ਫਰਵਰੀ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ਤੇ ਅੱਜ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਐੱਸ.ਬੀ.ਆਈ ਬੈਂਕ ਸਰਹਿੰਦ ਦੇ ਬਾਹਰ ਰੋਸ ਧਰਨਾ ਲਗਾਇਆ ਗਿਆ , ਇਸ ਮੌਕੇ ਸੰਬੋਧਨ ਕਰਦਿਆ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਕਾਰੋਬਾਰੀ ਦੋਸਤਾਂ ਨੂੰ ਦੇਸ ਨੂੰ ਵੇਚ ਰਹੀ ਹੈ ਤੇ ਨਜ਼ਦੀਕੀ ਦੋਸਤਾਂ ਅਤੇ ਚੁਣੇ ਹੋਏ ਅਰਬਪਤੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਮੋਦੀ ਸਰਕਾਰ ਨੇ ਐਲ.ਆਈ.ਸੀ ਦੇ 29 ਕਰੋੜ ਪਾਲਿਸੀ ਧਾਰਕ ਅਤੇ ਐੱਸ.ਬੀ.ਆਈ ਦੇ 45 ਕਰੋੜ ਖਾਤਾ ਧਾਰਕਾਂ ਦੀ ਪੂੰਜੀ ਨੂੰ ਖਤਰੇ ਪਾਇਆ ਹੈ , ਆਪਣੇ ਸਭ ਤੋਂ ਚੰਗੇ ਦੋਸਤ ਦੀ ਮਦਦ ਕਰਨ ਦੇ ਇਰਾਦੇ ਨਾਲ ਮੋਦੀ ਸਰਕਾਰ ਨੇ ਜ਼ਬਰਦਸਤੀ ਐਲ.ਆਈ.ਸੀ,ਐੱਸ.ਬੀ.ਆਈ ਅਤੇ ਹੋਰ ਜਨਤਕ ਖੇਤਰ ਦੇ ਬੈਂਕਾਂ ਨੂੰ ਅਡਾਨੀ ਸਮੂਹ ਵਿੱਚ ਨਿਵੇਸ਼ ਕਰਨ ਲਈ ਮਜਬੂਰ ਕੀਤਾ ਹੈ , ਪਿਛਲੇ ਕੁਝ ਦਿਨਾਂ 'ਚ ਐਲ.ਆਈ.ਸੀ ਦੇ 39 ਕਰੋੜ ਪਾਲਿਸੀ ਧਾਰਕਾਂ ਅਤੇ ਨਿਵੇਸ਼ਕਾਂ ਨੂੰ 33,060 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ , ਸ.ਨਾਗਰਾ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਅਤੇ ਹੋਰ ਭਾਰਤੀ ਬੈਂਕਾਂ ਨੇ ਅਡਾਨੀ ਸਮੂਹ ਨੂੰ ਵੱਡੀ ਰਕਮ ਦਾ ਕਰਜ਼ਾ ਦਿੱਤਾ ਹੈ , ਉਨਾਂ ਕਿ ਅਡਾਨੀ ਗਰੁੱਪ ਤੇ ਭਾਰਤੀ ਬੈਂਕਾਂ ਦਾ ਲਗਭਗ 80,000 ਕਰੋੜ ਰੁਪਏ ਦਾ ਬਕਾਇਆ ਹੈ , ਨਾਗਰਾ ਨੇ ਕਿਹਾ ਕਾਂਗਰਸ ਪਾਰਟੀ ਸੰਸਦ ਵਿੱਚ ਐਲ.ਆਈ.ਸੀ ਜਨਤਕ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੁਆਰਾ ਮਾਰਕਿਟ ਮੁੱਲ ਗੁਆਉਣ ਵਾਲੀਆਂ ਕੰਪਨੀਆਂ ਵਿੱਚ ਨਿਵੇਸ਼ ਦੇ ਮੁੱਦੇ ਤੇ ਚਰਚਾ ਸ਼ੁਰੂ ਕਰਨ ਲਈ ਲੜ ਰਹੀ ਹੈ , ਇਸ ਦੌਰਾਨ ਸੰਬੋਧਨ ਕਰਦਿਆ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕਾਰੋਬਾਰੀ ਦੋਸਤ ਅਡਾਨੀ ਅਤੇ ਅੰਬਾਨੀ ਨੂੰ ਫਾਇਦਾ ਪਹੁੰਚਾ ਰਿਹਾ ਹੈ ਅਤੇ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਦੋ ਤੋਂ ਭਾਰਤ ਦੀ ਅਰਥਵਿਵਸਥਾ ਕਮਜ਼ੋਰ ਹੋ ਰਹੀ ਹੈ , ਉਨਾ ਕਿਹਾ ਕਿ ਕਾਂਗਰਸ ਪਾਰਟੀ ਇਹ ਮੰਗ ਕਰਦੀ ਹੈ ਕਿ ਹਿੰਡਨਬਰਗ ਰਿਸਰਚ ਰਿਪੋਰਟ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਾਂ ਸੰਯੁਕਤ ਕਮੇਟੀ (ਜੇ.ਪੀ.ਸੀ) ਦੀ ਜਾਂਚ ਦੇ ਅਧੀਨ ਇਕ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ,ਅਤੇ ਐਲ.ਆਈ.ਸੀ,ਐੱਸ.ਬੀ.ਆਈ ਅਤੇ ਹੋਰ ਰਾਸ਼ਟਰੀਕ੍ਰਿਤ ਬੈਂਕਾਂ ਦੇ ਜ਼ਬਰਦਸਤੀ ਨਿਵੇਸ਼ ਤੇ ਸੰਸਦ ਵਿੱਚ ਚਰਚਾ ਕੀਤੀ ਜਾਣੀ ਚਾਹੀਦੀ ਹੈ ਨਿਵੇਸ਼ਕਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕੇ ਜਾਣੇ ਚਾਹੀਦੀ ਹਨ , ਇਸ ਮੌਕੇ ਜਿਲਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਨਗਰ ਕੌਂਸਲ ਪ੍ਰਧਾਨ ਅਸ਼ੋਕ ਸੂਦ,ਚੇਅਰਮੈਨ ਭੁਪਿੰਦਰ ਸਿੰਘ ਬਧੌਛੀ,ਬਲਾਕ ਪ੍ਰਧਾਨ ਸਰਹਿੰਦ ਗੁਰਮੁੱਖ ਸਿੰਘ ਪੰਡਰਾਲੀ,ਬਲਾਕ ਪ੍ਰਧਾਨ ਖੇੜਾ ਓਕਾਰ ਸਿੰਘ ਲਾਲ ਜੀ,ਸਾਬਕਾ ਚੇਅਰਮੈਨ ਤੇ ਕੌਂਸਲਰ ਗੁਲਸ਼ਨ ਰਾਏ ਬੋਬੀ,ਯੂਥ ਕਾਂਗਰਸ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਨੋਨੀ,ਸਾਬਕਾ ਚੇਅਰਮੈਨ ਤੇ ਕੌਂਸਲਰ ਗੁਲਸ਼ਨ ਰਾਏ ਬੋਬੀ,ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਹਰਬੰਸ ਸਿੰਘ ਜੇ.ਈ,ਆਨੰਦ ਮੋਹਨ,ਪਵਨ ਕਾਲੜਾ,ਵਿਸਾਖੀ ਰਾਮ,ਯਸ਼ਪਾਲ ਲਾਹੌਰੀਆ,ਅਰਵਿੰਦਰ ਸਿੰਘ ਬਿੱਟੂ ਸਾਰੇ ਕੌਂਸਲਰ,ਕੁਲਵੰਤ ਸਿੰਘ ਢਿੱਲੋਂ,ਮੈਂਬਰ ਬਲਾਕ ਸੰਮਤੀ ਜਤਿੰਦਰ ਕੁਮਾਰ ਬੱਬੂ,ਸਰਪੰਚ ਜਗਦੀਪ ਸਿੰਘ ਨੰਬਰਦਾਰ,ਸਰਪੰਚ ਰਣਜੀਤ ਸਿੰਘ,ਸਰਪੰਚ ਗੁਰਦੀਪ ਸਿੰਘ,ਸਰਪੰਚ ਧਰਮਿੰਦਰ ਸਿੰਘ ਨਬੀਪੁਰ,ਸਰਪੰਚ ਅਮਰੀਕ ਸਿੰਘ ਨਲੀਨਾ,ਲਾਭ ਸਿੰਘ,ਰਣਜੀਤ ਸਿੰਘ ਰਾਣਾ,ਗੁਰਲਾਲ ਸਿੰਘ ਲਾਲੀ,ਸਾਬਕਾ ਸਰਪੰਚ ਗੁਰਮੁੱਖ ਸਿੰਘ,ਕਾਕਾ ਨਲੀਨੀ,ਸੰਜੂ ਰੁੜਕੀ,ਬਲਾਕ ਪ੍ਰਧਾਨ ਸੰਜੀਵ ਦੱਤਾ,ਸਤਬੀਰ ਸਿੰਘ ਨੌਗਾਵਾ,ਹਰਦੀਪ ਸਿੰਘ ਭੁੱਲਰ,ਕਸ਼ੋਰੀ ਲਾਲ,ਹਰਭਜਨ ਸਿੰਘ ਨਾਮਧਾਰੀ,ਦਵਿੰਦਰ ਸਿੰਘ,ਲਖਵੀਰ ਸਿੰਘ,ਅਨੂਪ ਸਿੰਗਲਾ,ਰਣਜੀਤ ਸਿੰਘ ਸੌਢਾ,ਜਗਦੀਪ ਸਿੰਘ,ਗੁਰਸੇਵਕ ਸਿੰਘ ਤੇ ਹੋਰ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ