ਸ੍ਰੀ ਨਨਕਾਣਾ ਸਾਹਿਬ ਚ ਸਿੱਖ ਪਰਿਵਾਰ 'ਤੇ ਹਮਲਾ
ਚੰਡੀਗੜ੍ਹ, 6 ਫਰਵਰੀ 2023- ਪਾਕਿਸਤਾਨ 'ਚ ਹਿੰਦੂਆਂ ਅਤੇ ਸਿੱਖਾਂ 'ਤੇ ਅੱਤਿਆਚਾਰ ਖਤਮ ਨਹੀਂ ਹੋ ਰਹੇ ਹਨ। ਜਾਣਕਾਰੀ ਮੁਤਾਬਿਕ, ਸ੍ਰੀ ਨਨਕਾਣਾ ਸਾਹਿਬ ਪਾਕਿ ਵਿੱਚ ਇੱਕ ਸਿੱਖ ਪਰਿਵਾਰ 'ਤੇ ਕਈ ਲੋਕਾਂ ਦੇ ਵਲੋਂ ਹਮਲਾ ਕੀਤਾ ਗਿਆ ਹੈ।
ਭਾਜਪਾ ਲੀਡਰ ਮਨਜਿੰਦਰ ਸਿਰਸਾ ਨੇ ਇਸ ਘਟਨਾ ਦੀ ਜਾਣਕਾਰੀ ਟਵਿੱਟਰ ਤੇ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ, ਸਿੱਖ ਪਰਿਵਾਰ ਤੇ ਰਮਜ਼ਾਨ ਗੋਗੀ, ਆਸਿਫ਼ ਨੰਨਾ, ਇਕਬਾਲ, ਸਲਮਾਨ ਅਤੇ ਅਨਵਰ, ਖੋਰ ਸ਼ਾਹੀ, ਬੀਬੀ ਸੈਦੀ ਅਤੇ ਜ਼ੁਬਾਦਾ ਜ਼ੈਦੀ ਨੇ 21 ਜਨਵਰੀ ਨੂੰ ਹਮਲਾ ਕੀਤੀ ਸੀ।