ਹੁਸ਼ਿਆਰਪੁਰ ਪੁਲਿਸ ਵਲੋਂ ਲੁੱਟ ਖੋਹ ਕਰਨ ਵਾਲੇ ਦੋਸ਼ੀ ਮੌਕੇ 'ਤੇ ਕਾਬੂ
- ਦੋਸ਼ੀਆਂ ਕੋਲੋਂ ਮਿਲਿਆ ਇਕ ਪਿਸਟਲ 32 ਬੋਰ, ਦੋ ਜਿੰਦਾ ਰੌਂਦ 32 ਬੋਰ ਅਤੇ 1120 ਨਸ਼ੀਲੀਆਂ ਗੋਲੀਆਂ ਬਰਾਮਦ
ਪਟਿਆਲਾ, 8ਫਰਵਰੀ ,2023: ਅੱਜ ਹੁਸ਼ਿਆਰਪੁਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਹੋਸ਼ਿਆਰਪੁਰ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਦੋਸ਼ੀਆਂ ਨੂੰ ਮੌਕੇ ਤੇ ਕੀਤਾ ਕਾਬੂ,ਦੋਸ਼ੀਆਂ ਕੋਲੋਂ ਮਿਲੇ ਇਕ ਪਿਸਟਲ 32 ਬੋਰ ਸਮੇਤ ਦੋ ਜਿੰਦਾ ਰੌਂਦ 32 ਬੋਰ ਅਤੇ 1120 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ।।
ਓਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 06.02.2023 ਨੂੰ ਵਿਸ਼ਾਲ ਪੁੱਤਰ ਰਜਿੰਦਰ ਕੁਮਾਰ ਵਾਸੀ ਭਗਤ ਨਗਰ ਆਪਣੇ ਕਿਸੇ ਕੰਮ ਕਰ ਦੇ ਸੰਬੰਧ ਚ ਭਾਂਗੀ ਚੋਅ ਦੇ ਬਣ ਤੇ ਜਾ ਰਿਹਾ ਸੀ ਤਾਂ ਓਸਨੂੰ ਤਿਨ ਵਿਆਕਤੀਆਂ ਨੇ ਘੇ ਕੇ ਪਿਸਟਲ ਦੀ ਨੋਕ ਤੇ ਓਹਨਾਂ ਪਾਸੋਂ ਸੋਨੇ ਦੀ ਚੇਨ ਖੋਹ ਲਈ ਜਿਸਤੋਂ ਬਾਅਦ ਤੁਰੰਤ ਹਰਕਤ ਚ ਆਉਂਦੀਆਂ ਪੁਲਿਸ ਵਲੋਂ ਬੜੀ ਮੁਸਤੈਦੀ ਨਾਲ ਸ਼ਾਇਰ ਅੰਦਰ ਚੈਕਿੰਗ ਸ਼ੁਰੂ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ।।
ਜਿਹਨਾ ਤੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।।