ਰਿਆਤ ਕਾਲਜ ਆੱਫ ਲਾਅ ਰੈਲਮਾਜਰਾ ਵਿਖ਼ੇ ਦੋ ਦਿਨਾ ਲਾਅ ਫੈਸਟੀਵਲ ਕਰਾਇਆ ਗਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 2 ਅਪ੍ਰੈਲ 2023: ਰਿਆਤ ਕਾਲਜ ਆੱਫ ਲਾਅ ਰੈਲਮਾਜਰਾ ਅਫੀਲੀਏਟੇਡ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖ਼ੇ ਦੋ ਦਿਨਾ ਲਾਅ ਫੈਸਟੀਵਲ ਆਯੋਜਿਤ ਕਰਵਾਇਆ ਗਿਆ |ਕਾਲਜ ਪ੍ਰਿੰਸੀਪਲ ਡਾ. ਮੋਨਿਕਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫੈਸਟੀਵਲ ਦਾ ਸ਼ੁੱਭ ਆਰੰਭ ਮੁੱਖਮਹਿਮਾਨ ਦੇ ਤੌਰ ਤੇ ਪਹੁੰਚੇ ਜਸਟਿਸ ਰਾਜੇਸ਼ ਭਾਰਦਵਾਜ, ਜੱਜ, ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਸ਼ਮਾ ਰੋਸ਼ਨ ਕਰਕੇ ਕੀਤੀ |
ਉਨ੍ਹਾਂ ਦੇ ਨਾਲ ਪ੍ਰੋ. ਬੀ. ਐਸ. ਸਤਿਆਲ, ਰਜਿਸਟਰਾਰ ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ, ਅਤੇ ਸ਼੍ਰੀ ਕ੍ਰਿਪਾਲ ਸਿੰਘ ਠਾਕੁਰ, ਸਹਾਇਕ ਐਡਵੋਕੇਟ ਜ਼ਨਰਲ ਹਰਿਆਣਾ, ਗੈਸਟ ਆਫ਼ ਆਨਰ ਦੇ ਤੌਰ ਤੇ ਸਮਾਗਮ ਵਿੱਚ ਪਹੁੰਚੇ |ਪ੍ਰਿੰਸੀਪਲ ਮੋਨਿਕਾ ਸ਼ਰਮਾ ਨੇ ਸਾਰੇ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਵਾਉਣ ਨਾਲ ਵਿਦਿਆਰਥੀਆਂ ਨੂੰ ਜਮੀਨੀ ਪੱਧਰ ਤੇ ਤਜ਼ੁਰਬਾ ਹਾਸਿਲ ਹੁੰਦਾ ਹੈ ਅਤੇ ਅੰਦਰ ਛੁੱਪੀ ਤਾਕਤ ਦਾ ਅਹਿਸਾਸ ਹੁੰਦਾ ਹੈ | ਮੁੱਖਮਹਿਮਾਨ ਨੇ ਕਾਲਜ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਤੋਂ ਵਿਦਿਆਰਥੀ ਬਹੁਤ ਕੁੱਝ ਸਿੱਖਦੇ ਹਨ |
ਨੌਜਵਾਨ ਵਿਦਿਆਰਥੀ ਇੱਕ ਇੰਜਨ ਦੀ ਤਰਾਂ ਹਨ ਜੋ ਦੇਸ਼ ਨੂੰ ਸਹੀ ਦਿਸ਼ਾ ਵੱਲ ਲੈ ਜਾ ਸਕਦੇ ਹਨ |ਇਸ ਮੌਕੇ ਤੇ ਸ਼੍ਰੀ ਕ੍ਰਿਪਾਲ ਸਿੰਘ ਠਾਕੁਰ ਨੇ ਕਿਹਾ ਕਿ ਕਾਨੂੰਨ ਸਮਾਜ ਦੀ ਬੇਹਤਰੀ ਲਈ ਹੈ ਇਸ ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ |ਇਸ ਫੈਸਟੀਵਲ ਵਿੱਚ ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ, ਯੂ. ਪੀ, ਹਿਮਾਚਲ ਪ੍ਰਦੇਸ਼, ਹੈਦਰਾਬਾਦ, ਕੇਰਲਾ, ਗੁਜਰਾਤ, ਮਹਾਰਾਸ਼ਟਰ, ਅਤੇ ਹੋਰ ਪ੍ਰਦੇਸ਼ਾਂ ਤੋਂ 160 ਦੇ ਕਰੀਬ ਟੀਮਾਂ ਨੇ ਇਸ ਮੌਕੇ ਤੇ ਹੋਏ ਵਿਭਿੰਨ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਆਪਣਾ ਵਧੀਆ ਪ੍ਰਦਰਸ਼ਨ ਕੀਤਾ |ਕਵਿਤਾ ਗਾਇਨ ਵਿੱਚ ਕਾਰਮਾਨੀਆਂ ਕੌਰ ਪਹਿਲੇ, ਨੂਰਦੀਪ ਕੌਰ ਦੂਸਰੇ, ਕਵਿਜ਼ ਮੁਕਾਬਲੇ ਵਿੱਚ ਮਰਿਨਾਲਿਨੀ ਹੁਸ਼ਿਆਰਪੁਰ ਪਹਿਲੇ, ਯਸ਼ੂ ਬਾਂਸਲ ਦੂਜੇ, ਪ੍ਰੇਪੋਜੀਸ਼ਨ ਲਿਖਣ ਵਿੱਚ ਰਿਸ਼ਵਪ੍ਰਤਾਪ ਸਿੰਘ ਅਤੇ ਨੂਰਦੀਪ ਕੌਰ ਹੁਸ਼ਿਆਰਪੁਰ ਪਹਿਲੇ, ਪ੍ਰਿਨਿਤਾ ਸੰਧੂ, ਅਮਿਟੀ ਯੂਨੀਵਰਸਿਟੀ ਦੂਜੇ, ਪ੍ਰਸਤਾਵ ਲਿਖਣ ਵਿੱਚ ਨੂਰਦੀਪ ਕੌਰ ਪਹਿਲੇ ਭੂਮਿਕਾ ਸੋਨਾਲ ਜਲੰਧਰ ਦੂਜੇ, ਸਲੋਗਨ ਲਿੱਖਣ ਵਿੱਚ ਨਿਤਿਨ ਝੰਜੇੜ੍ਹੀ ਪਹਿਲੇ, ਸਾਨਿਯਾ ਰਿਆਤ ਕਾਲਜ ਦੂਜੇ, ਬਾਲੀਵੁੱਡ ਟ੍ਰਿਵਿਆ ਵਿੱਚ ਇੱਛਾ ਸੂਦ ਪਹਿਲੇ, ਸਤੁਤੀ ਪੂਰੀ ਰਿਆਤ ਕਾਲਜ ਦੂਜੇ, ਜੱਜਮੈਂਟ ਲਿੱਖਣ ਵਿੱਚ ਰੀਤਿਕਾ ਚਤੁਰਥ ਕਪੂਰ ਅਤੇ ਕਲਾਂਇਟ ਕਾਉੰਸੀਲਿੰਗ ਵਿੱਚ ਅਨੁਪਮਾ ਕੱਕੜ ਪੰਜਾਬ ਯੂਨੀ. ਪਹਿਲੇ, ਅੰਸ਼ਿਕਾ ਸ਼ਰਮਾ ਅਤੇ ਵਿਭੋਰ ਦੂਜੇ ਸਥਾਨ ਤੇ ਰਹੇ |
ਜੇਤੂ ਰਹੇ ਵਿਦਿਆਰਥੀਆਂ ਨੂੰ ਸਮਾਪਤੀ ਸਮਾਗਮ ਦੇ ਮੁੱਖਮਹਿਮਾਨ ਪ੍ਰੋ.(ਡਾ.) ਨਰੇਸ਼ ਕੁਮਾਰ ਡੀਨ ਅਕੈਡਮਿਕ ਅਤੇ ਸਾਬਕਾ ਰਜਿਸਟਰਾਰ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ, ਪੰਜਾਬ ਇਨਾਮ ਤਕਸੀਮ ਕੀਤੇ ਅਤੇ ਵਿਦਿਆਰਥੀਆਂ ਨੂੰ ਆਪਣਾ ਗਿਆਨ ਦਾ ਦਾਇਰਾ ਵਧਾਉਣ ਦੀ ਪ੍ਰੇਣਾ ਦਿੱਤੀ |ਇਸ ਮੌਕੇ ਤੇ ਡਾ. ਮਾਹਿੰਦਰ, ਡਾ. ਸੋਹਨੂ ਸੈਣੀ, ਡਾ ਆਕਾਸ਼ਦੀਪ ਚੌਧਰੀ, ਡਾ. ਮਨੀਸ਼ ਕੁਮਾਰ, ਪ੍ਰੋ. ਅਜਿਤਾਬ ਮਿਸ਼ਰਾ, ਡਾ ਚਾਰੂ ਦੁਰੇਜਾ ਅਤੇ ਹੋਰ ਸਟਾਫ ਮੇਂਬਰ, ਕਾਲਜ ਦੇ ਵਿਦਿਆਰਥੀ ਹਾਜ਼ਿਰ ਰਹੇ |