ਕੈਨੇਡਾ, ਨਿਆਗਰਾ ਫਾਲ ਵਿੱਚ ਡਿੱਗਣ ਨਾਲ ਲੋਹੀਆਂ ਦੀ ਲੜਕੀ ਦੀ ਮੌਤ
- ਨਹੀਂ ਮਿਲ ਸਕੀ ਲਾਸ਼
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 2 ਜੂਨ, 2023 - ਲੋਹੀਆਂ ਦੇ ਬਿਲਕੁਲ ਨਾਲ ਪੈਂਦੇ ਪਿੰਡ ਫੁੱਲ ਘੁੱਦੂਵਾਲ ਜਿਥੋਂ ਦੀ 21 ਸਾਲ਼ਾ ਲੜਕੀ ਦੀ ਕੈਨੇਡਾ ਵਿੱਚ ਨਿਆਗਰਾ ਫਾਲ਼ ਵਿੱਚ ਡਿੱਗਣ ਨਾਲ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਪੂਨਮਦੀਪ ਕੌਰ ( 21) ਪੜਾਈ ਕਰਨ ਪਿਛਲੇ ਡੇਢ ਕ ਸਾਲ ਤੋਂ ਕੈਨੇਡਾ ਵਿਚ ਰਹਿ ਰਹੀ ਸੀ ਅਤੇ ਬੀਤੇ ਦਿਨ ਸਹੇਲੀਆਂ ਨਾਲ ਨਿਆਗਰਾ ਫ਼ਾਲ ਤੇ ਘੁੰਮਣ ਗਈ ਸੀ ਅਤੇ ਅਚਾਨਕ ਉਹ ਗਹਿਰੇ ਪਾਣੀ ਵਿੱਚ ਡਿੱਗ ਗਈ । ਲੜਕੀ ਦੇ ਪਿਤਾ ਮਨੀਲਾ ਦੇਸ਼ ਵਿੱਚ ਰੋਜੀ ਰੋਟੀ ਕਮਾਉਣ ਲਈ ਲੰਬੇ ਸਮੇਂ ਤੋਂ ਗਏ ਹਨ। ਪਰਿਵਾਰ ਵਾਲਿਆ ਦੇ ਕਹਿਣ ਮੁਤਾਬਕ ਹਾਲੇ ਤੱਕ ਲੜਕੀ ਦੀ ਲਾਸ਼ ਜਾਂ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ।