ਜਗਦੀਸ਼ ਥਿੰਦ
ਮੰਡੀ ਲਾਧੂਕਾ /ਫਾਜ਼ਿਲਕਾ 28 ਅਕਤੂਬਰ 2020 , ਫਿਰੋਜ਼ਪੁਰ ਫਾਜ਼ਿਲਕਾ ਸੜਕ ਉਪਰ ਸਥਿਤ ਪਿੰਡ ਸੈਦੋ ਕੇ ਚੱਕੀਆਂ ਨੇੜੇ ਦੋ ਮੋਟਰਸਾਈਕਲ ਸਵਾਰਾਂ ਨੇ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਮ੍ਰਿਤਕ ਦਾ ਨਾਮ ਰਸ਼ਪਾਲ ਸਿੰਘ ਜੋ ਕਿ ਪਿੰਡ ਮੁਹੰਮਦੇ ਵਾਲੇ ਦਾ ਰਹਿਣ ਵਾਲਾ ਸੀ । ਇਹ ਲੋਡ ਵਾਲੇ ਟਰੈਕਟਰ ਟਰਾਲੀ ਚਲਾ ਕੇ ਆਪਣਾ ਗੁਜ਼ਾਰਾ ਚਲਾਉਂਦਾ ਸੀ ਘਟਨਾ ਦਾ ਪਤਾ ਚੱਲਦਿਆਂ ਹੀ ਸੀਨੀਅਰ ਪੁਲਸ ਅਧਿਕਾਰੀ ਘਟਨਾ ਸਥਾਨ ਤੇ ਪੁੱਜੇ ਹਨ ।
ਕਾਤਲਾਂ ਦੀ ਪਹਿਚਾਣ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਵਲੋਂ ਤਫਤੀਸ਼ ਜਾਰੀ ਹੈ । ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ।