ਹਰਦਮ ਮਾਨ
ਸਰੀ, 20 ਨਵੰਬਰ 2020 - ਸਰੀ ਵਿਚ ਬੀਤੇ 12 ਘੰਟਿਆਂ ਦੌਰਾਨ ਕਥਿਤ ਤੌਰ ਤੇ ਡਰੱਗ ਓਵਰਡੋਜ਼ ਕਾਰਨ 3 ਬੰਦੇ ਮਰ ਗਏ ਹਨ।
ਇਹ ਪ੍ਰਗਟਾਵਾ ਕਰਦਿਆਂ ਸਰੀ ਆਰਸੀਐਮਪੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਇਸ ਸਬੰਧ ਵਿਚ ਲਾਗਲੇ ਸ਼ਹਿਰ ਲੈਂਗਲੀ ਵਿਚ ਇਕ 19 ਸਾਲਾ ਨੌਜਵਾਨ ਫੜ੍ਹਿਆ ਗਿਆ ਹੈ ਅਤੇ ਉਸ ਕੋਲੋਂ ਸ਼ੱਕੀ ਨੀਲੇ ਅਤੇ ਜਾਮਨੀ ਫੈਂਟਾਨਿਲ, ਕ੍ਰਿਸਟਲ ਮੈਥ ਅਤੇ ਕਰੈਕ ਕੋਕੀਨ ਦੀਆਂ ਕਈ ਖੁਰਾਕਾਂ ਜ਼ਬਤ ਕੀਤੀਆਂ ਗਈਆਂ ਹਨ।
ਪੁਲਿਸ ਕਾਰਪੋਰਲ ਏਲੇਨੋਰ ਸਟੂਰਕੋ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਨੀਲਾ ਅਤੇ ਜਾਮਨੀ ਫੈਂਟਾਨਿਲ ਸੰਭਾਵਿਤ ਤੌਰ 'ਤੇ ਘਾਤਕ ਹੈ। ਉਨ੍ਹਾਂ ਕਿਹਾ ਹੈ ਕਿ ਬਿਨਾਂ ਪ੍ਰਿਸਕ੍ਰਿਪਸ਼ਨ ਤੋਂ ਨਸ਼ੇ ਖ਼ਰੀਦਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ ਅਤੇ ਅਜਿਹੇ ਨਸ਼ਿਆਂ ਦੀ ਵਰਤੋਂ ਇਕੱਲੇ ਨਾ ਕੀਤੀ ਜਾਵੇ ਅਤੇ ਡੋਜ਼ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਿਆ ਜਾਵੇ।
ਪੁਲੀਸ ਮੁਤਾਬਕ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਕੋਲ ਨਾਲੈਕਸੋਨ ਕਿੱਟ ਵੀ ਉਪਲੱਬਧ ਹੋਣੀ ਚਾਹੀਦੀ ਹੈ ਜੋ ਕਿ ਓਵਰਡੋਜ਼ ਦੇ ਅਸਰ ਨੂੰ ਘਟਾਉਣ ਲਈ ਇਸਤੇਮਾਲ ਕੀਤੀ ਜਾਂਦੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com