ਚਿਲਡਰਨ ਪਾਰਕ ਦਾ ਉਦਘਾਟਨ ਕਰਨ ਸਮੇਂ ਸ੍ਰੀਮਤੀ ਟੀਨਾ ਸੋਢੀ , ਅਨੁਮੀਤ ਸਿੰਘ ਹੀਰਾ ਸੋਢੀ ਅਤੇ ਵੋਹਰਾ ਪਰਿਵਾਰ ਦੇ ਮੈਂਬਰ
ਜਗਦੀਸ਼ ਥਿੰਦ
ਗੁਰੂ ਹਰਸਹਾਏ /ਫਿਰੋਜ਼ਪੁਰ 24 ਨਵੰਬਰ , ਆਪਣੇ ਛੋਟੇ ਜਿਹੇ ਜੀਵਨ ਦੌਰਾਨ ਆਪਣੇ ਮਾਪਿਆਂ ਅਤੇ ਸਮਾਜ ਲਈ ਚਾਨਣ ਮੁਨਾਰਾ ਹੋ ਨਿੱਬੜੀ ਅਮੀਸ਼ਾ ਵੋਹਰਾ ਦੀ ਮਿੱਠੀ ਯਾਦ ਵਿੱਚ ਇੱਕ ਚਿਲਡਰਨ ਪਾਰਕ ਸਥਾਪਤ ਹੋਇਆ ਹੈ ਅਤੇ ਅਮੀਸ਼ਾ ਵੋਹਰਾ ਵੈੱਲਫੇਅਰ ਸੁਸਾਇਟੀ ਹੁਣ ਗਰੀਬ ਬੇਸਹਾਰਾ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਜਰੂਰਤਾਂ ਦਾ ਪ੍ਰਬੰਧ ਕਰੇਗੀ ।
ਅਮੀਸ਼ਾ ਵੋਹਰਾ ਦੀ ਤਸਵੀਰ
_________________________________________
ਸੰਬੋਧਨ ਕਰਦੇ ਵਿਧਾਇਕ ਰਮਿੰਦਰ ਆਵਲਾ
________________________________________
ਸੰਬੋਧਨ ਕਰਦੇ ਅਨੁਮੀਤ ਸਿੰਘ ਹੀਰਾ ਸੋਢੀ । ਤਸਵੀਰਾਂ : ਜਗਦੀਸ਼ ਥਿੰਦ
_______________________________________
ਅਮੀਸ਼ਾ ਦੇ ਜਨਮ ਦਿਨ ਮੌਕੇ ਪਾਰਕ ਆਮ ਲੋਕਾਂ ਲਈ ਸਮਰਪਿਤ ਕਰਕੇ ਇਸ ਬੱਚੀ ਨੂੰ ਯਾਦ ਕੀਤਾ ਗਿਆ ।
ਗੁਰੂ ਹਰਸਹਾਏ ਵਿਖੇ ਸਥਾਪਤ ਹੋਏ ਅਮੀਸ਼ਾ ਚਿਲਡਰਨ ਪਾਰਕ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਨ ਲਾਈਨ ਵਾਰਤਾਲਾਪ ਦੌਰਾਨ ਰਾਹੀਂ ਸਮੂਲੀਅਤ ਕੀਤੀ ।
ਇਸ ਮੌਕੇ ਸ੍ਰੀਮਤੀ ਟੀਨਾ ਸੋਢੀ , ਪੰਜਾਬ ਸੂਚਨਾ ਕਮਿਸ਼ਨਰ ਅਨੁਮੀਤ ਸਿੰਘ ਹੀਰਾ ਸੋਢੀ , ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ ।
ਸਾਬਕਾ ਪ੍ਰਧਾਨ ਨਗਰ ਕੌਂਸਲ ਗੁਰੂ ਹਰਸਹਾਏ ਸ਼੍ਰੀਮਤੀ ਅੰਮ੍ਰਿਤਾ ਵੋਹਰਾ ਅਤੇ ਸਾਬਕਾ ਡਾਇਰੈਕਟਰ ਮਾਰਕਫੈੱਡ ਪੰਜਾਬ ਸ੍ਰੀ ਅੰਮ੍ਰਿਤ ਵੋਹਰਾ ਦੀ ਪਿਆਰੀ ਸਪੁੱਤਰੀ ਅਮੀਸ਼ਾ ਵੋਹਰਾ ਪਿਛਲੇ ਸਮੇਂ ਵਿੱਚ ਸਦੀਵੀ ਵਿਛੋੜਾ ਦੇ ਗਈ ਸੀ ।
ਅੱਜ ਉਸ ਦੀ ਯਾਦ ਵਿਚ ਬਣੇ ਚਿਲਡਰਨ ਪਾਰਕ ਨੂੰ ਆਮ ਲੋਕਾਂ ਲਈ ਸਮਰਪਿਤ ਕਰਨ ਮੌਕੇ ਮਾਹੌਲ ਕਾਫ਼ੀ ਗਮਗੀਨ ਸੀ ।
ਇਸ ਮੌਕੇ ਦੱਸਿਆ ਗਿਆ ਕਿ ਚੈਰੀਟੇਬਲ ਸੁਸਾਇਟੀ ਬੇਸਹਾਰਾ ਜਰੂਰਤਮੰਦ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਜ਼ਰੂਰਤਾਂ ਦੀ ਪੂਰਤੀ ਲਈ ਕੰਮ ਕਰੇਗੀ ।
ਇਸ ਮੌਕੇ ਅਨੁਮੀਤ ਸਿੰਘ ਹੀਰਾ ਸੋਢੀ ਨੇ ਦੱਸਿਆ ਕਿ ਪਾਰਕ ਵਿਚ ਬੱਚਿਆਂ ਲਈ ਮਿੰਨੀ ਜਿੰਮ ਅਤੇ ਖੇਡਣ ਦੇ ਯੰਤਰਾਂ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਐੱਨ ਜੀ ਓ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਵਿਚ ਉਹ ਖੁੱਲ੍ਹ ਕੇ ਆਰਥਿਕ ਯੋਗਦਾਨ ਪਾਉਣਗੇ ।
ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਉਹ ਇਸ ਸੰਸਥਾ ਲਈ ਆਪਣੇ ਨਿੱਜੀ ਅਤੇ ਸਰਕਾਰੀ ਖਾਤੇ ਵਿਚੋਂ ਫੰਡ ਦੇਣ ਸਮੇਂ ਕੋਈ ਕਸਰ ਬਾਕੀ ਨਹੀਂ ਛੱਡਣਗੇ । ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ ।
ਉਹਨਾਂ ਕਿਹਾ ਕਿ ਇਸ ਹੋਣਹਾਰ ਬੱਚੀ ਦੇ ਉੱਚੇ ਖਿਆਲਾਂ ਅਤੇ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਰਹੇਗੀ ।
ਐਚ ਕੇ ਐਲ ਸਕੂਲ ਆਫ ਨਰਸਿੰਗ ਦੇ ਐਮ ਡੀ ਡਾ ਪਰਵੀਨ ਗੁਪਤਾ ਨੇ ਕਿਹਾ ਕਿ ਸੰਸਥਾ ਵੱਲੋਂ ਅਡਾਪਟ ਕੀਤੇ ਜਾਣ ਵਾਲੇ ਬੱਚਿਆਂ ਦੀ ਸਕੂਲ ਯੂਨੀਫਾਰਮ ਦਾ ਪ੍ਰਬੰਧ ਉਨ੍ਹਾਂ ਵੱਲੋਂ ਕੀਤਾ ਜਾਵੇਗਾ ।
ਇਸ ਮੌਕੇ ਗੁਰਿੰਦਰ ਸਿੰਘ ਧਵਨ , ਜਤਿਨ ਆਵਲਾ , ਡਾਇਰੈਕਟਰ ਮੰਡੀਕਰਨ ਬੋਰਡ ਪੰਜਾਬ ਰਵੀ ਸ਼ਰਮਾ , ਵਿੱਕੀ ਨਰੂਲਾ , ਆਤਮਜੀਤ ਸਿੰਘ ਡੇਵਿਡ , ਰਾਜਾ ਕੁਮਾਰ ਤੋਂ ਇਲਾਵਾ ਹੋਰ ਵੀ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ ਸੀਨੀਅਰ ਲੋਕ ਮੌਜੂਦ ਸਨ ।