ਰਾਜਿੰਦਰ ਕੁਮਾਰ
ਬੰਗਾ, 1 ਦਸੰਬਰ 2020 - ਜਲੰਧਰ ਅੱਜ ਦੁਪਹਿਰ ਪੀਏਪੀ ਚੌਂਕ ਤੋਂ ਰਾਮਾ ਮੰਡੀ ਵੱਲ ਜਾ ਰਹੇ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਨੇ ਦੱਸਿਆ ਕਿ ਨੂੰ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਕਾਰ ਹਾਦਸਾ ਗ੍ਰਸਤ ਹੋ ਗਈ। ਉਸੇ ਸਮੇਂ, ਦੂਜੇ ਡਰਾਈਵਰ ਨੇ ਦੱਸਿਆ ਕਿ ਅੱਗੇ ਜਾ ਰਹੀ ਕਾਰ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਉਸਦੀ ਕਾਰ ਇਸ ਦੇ ਪਿੱਛੇ ਜਾ ਵੱਜੀ ਅਤੇ ਟੱਕਰ ਹੋ ਗਈ ਅਤੇ ਇਸ ਨੂੰ ਨੁਕਸਾਨ ਪਹੁੰਚਿਆ। ਦੋਵੇਂ ਡਰਾਈਵਰ ਇਕ ਦੂਜੇ 'ਤੇ ਇਲਜ਼ਾਮ ਲਗਾ ਕੇ ਨੁਕਸਾਨ ਭਰਪਾਈ ਦੀ ਮੰਗ ਕਰ ਰਹੇ ਸਨ। ਹਾਈਵੇਅ ਤੇ ਵੇਖਦਿਆਂ ਹੀ ਵੇਖਦਿਆਂ ਲੰਮਾ ਜਾਮ ਲੱਗ ਗਿਆ ਸੂਚਨਾ ਮਿਲਦੇ ਹੀ ਹਾਈਵੇ ਪੈਟਰੋਲਿੰਗ ਪੁਲਿਸ ਮੌਕੇ 'ਤੇ ਪਹੁੰਚ ਗਈ। ਵਾਹਨਾਂ ਨੂੰ ਸਾਈਡ ਵੱਲ ਕਰਵਾਇਆ ਅਤੇ ਲਗਭਗ ਇਕ ਘੰਟੇ ਤੱਕ ਲੱਗੇ ਜਾਮ ਨੂੰ ਖੁਲਵਾਇਆ ਗਿਆ ਪੁਲਿਸ ਦੋਵਾਂ ਡਰਾਈਵਰਾਂ ਨੂੰ ਥਾਣੇ ਲੈ ਗਈ।