ਜੀ ਐਸ ਪੰਨੂ
ਪਟਿਆਲਾ, 1 ਦਸੰਬਰ 2020 - ਬੇਰੁਜ਼ਗਾਰ ਅਧਿਆਪਕ ਸਾਂਝੇ ਮੋਰਚੇ ਦੇ ਰੂਪ ਚ ਇੱਕਠੇ ਹੋ ਕੇ ਪਟਿਆਲੇ ਬਾਰਾਂਦਰੀ ਗਾਰਡਨ ਵਿੱਚ ਮੁੱਖ ਮੰਤਰੀ ਦੇ ਮੋਤੀ ਮਹਿਲਾ ਨੂੰ ਰੋਸ ਮਾਰਚ ਕਰਕੇ ਰਸਤੇ ਚ ਲਗਾਈਆਂ ਰੋਕਾ ਨੂੰ ਤੋੜਦੇ ਹੋਏ ਵਾਈ.ਪੀ.ਐਸ ਚੌਂਕ ਵਿੱਚ ਲਗਾਇਆ ਧਰਨਾ ਪਹੁੰਚੇ ਜਿੱਥੇ ਬੇਰੁਜ਼ਗਾਰ ਮਹਿਲਾ ਅਧਿਆਪਕਾਂ ਨਾਲ ਸਿਵਲ ਵਿਅਕਤੀ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਗਾਲੀ ਗਲੋਚ ਕੀਤਾ ਗਿਆ। ਬੇਰੁਜ਼ਗਾਰ ਬੀ.ਐਡ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ, ਬੇਰੁਜ਼ਗਾਰ ਡੀ.ਪੀ.ਈ. ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਘਾਮਣ, ਪੀ.ਟੀ.ਆਈ. ਯੂਨੀਅਨ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਨਾਭਾ, ਬੇਰੁਜ਼ਗਾਰ ਆਰਟ ਐਡ ਕਰਾਫ਼ਟ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਅਤੇ ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਪੰਜਾਬ ਸਰਕਾਰ ਨਿਗੂਣੀਆ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਅਤੇ ਨਵੀਆਂ-ਨਵੀਆਂ ਸਰਤਾਂ ਲਾਗੂ ਕਰਕੇ ਬੇਰੁਜ਼ਗਾਰਾਂ ਅਧਿਆਪਕਾਂ ਨਾਲ ਮਜਾਕ ਕਰ ਰਹੀ ਹੈ।
ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਬੇਰੁਜ਼ਗਾਰ ਸਰਕਾਰ ਸਾਰੀਆਂ ਸ਼ਰਤਾ ਪੂਰੀਆਂ ਕਰਦੇ ਉੱਚ ਯੋਗਤਾਵਾਂ ਪਾਸ ਉਮੀਦਵਾਰਾਂ ਨੂੰ ਅਧਿਆਪਕ ਭਰਤੀ ਕਰਨ ਤੋਂ ਭੱਜ ਰਹੀ ਹੈ। ਪ੍ਰਸ਼ਾਸਨ ਦੇ ਵੱਲੋਂ 3 ਦਸੰਬਰ ਨੂੰ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਦੀ ਪੰਜਾਬ ਦੀ ਸਬ ਕਮੇਟੀ ਨਾਲ ਮੀਟਿੰਗ ਤਹਿ ਕਰਵਾਈ ਗਈ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਜੇਕਰ 3 ਦਸੰਬਰ2020 ਨੂੰ ਮੀਟਿੰਗ ਨਾ ਹੋਈ ਜਾ ਸਾਰਥਿਕ ਨਾ ਰਹੀ ਤਾਂ 11 ਦਸੰਬਰ ਨੂੰ ਮੁੜ ਮੁੱਖ ਮੰਤਰੀ ਦੇ ਮੋਤੀ ਮਹਿਲ ਨੂੰ ਘੇਰਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਵੀਆਂ ਅਸਾਮੀਆਂ ' ਚ ਸਿੱਖਿਆ -ਪ੍ਰੋਵਾਈਡਰਾਂ ਨੂੰ ਟੈਂਟ , ਉਮਰ ਦੀ ਛੋਟ ਅਤੇ 10 ਨੰਬਰਾਂ ਦਾ ਤਜ਼ਰਬਾ - ਅੰਕ ਦੇ ਕੇ ਪਾੜੋ ਅਤੇ ਰਾਜ ਕਰੋ ਵਾਲੀ ਨੀਤੀ ਤੇ ਚੱਲ ਰਹੀ ਹੈ।
ਬੇਰੁਜ਼ਗਾਰ ਅਧਿਆਪਕਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਿੱਖਿਆ ਪ੍ਰੋਵਾਈਡਰਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰੇ ਅਤੇ ਨਵੀਆਂ ਅਸਾਮੀਆਂ ਚ ਸਿੱਖਿਆ ਪ੍ਰੋਵਾਈਡਰਾਂ ਨੂੰ ਵਿਸ਼ੇਸ਼ ਛੋਟ ਦੇ ਕੇ ਉੱਚ - ਯੋਗਤਾਵਾਂ ਵਾਲੇ ਉਮੀਦਵਾਰਾਂ ਨੂੰ ਅੱਖੋਂ - ਪਰੋਖੇ ਨਾ ਕਰੇ। ਨਵੀਂ ਅਧਿਆਪਕ ਭਰਤੀ ਚ ਉਮਰ - ਹੱਦ 37 ਤੋਂ ਵਧਾ ਕੇ 42 ਸਾਲ ਕਰਦਿਆਂ ਮਾਸਟਰ - ਕਾਡਰ ਦੀਆਂ ਸਮਾਜਿਕ ਸਿੱਖਿਆ , ਪੰਜਾਬੀ, ਹਿੰਦੀ ਦੀਆਂ ਅਸਾਮੀਆਂ ਚ ਵਾਧਾ ਕੀਤਾ ਜਾਵੇ ਅਤੇ ਬਾਕੀ ਰਹਿੰਦੇ ਵਿਸ਼ਿਆਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ । ਡੀ.ਪੀ.ਈ.( 873)ਚ ਅਧਿਆਪਕਾਂ ਲਈ 1000 ਅਸਾਮੀਆਂ ਦਾ ਵਾਧਾ ਕੀਤਾ ਜਾਵੇ। ਆਰਟ ਐਂਡ ਕਰਾਫ਼ਟ ਲਈ 5000 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਪੀ.ਟੀ.ਆਈ.(646) ਅਧਿਆਪਕਾਂ ਲਈ ਨੋਟੀਫਿਕੇਸ਼ਨ ਅਨੁਸਾਰ ਨਿਰੋਲ ਮੇੈਰਟ ਦੇ ਅਧਾਰ ਤੇ ਭਰਤੀ ਕੀਤਾ ਜਾਵੇ ਅਤੇ ਮਲਟੀਪਰਪਜ ਹੈਲਥ ਵਰਕਰਾਂ ਦੀਆਂ ਕੌਸਲਿੰਗ ਹੋ ਚੁੱਕੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ ਸਾਰੀਆਂ ਖਾਲੀ ਅਸਾਮੀਆਂ ਦਾ ਇਸਤਿਹਾਰ ਜਾਰੀ ਕੀਤਾ ਜਾਵੇ।
ਇਸ ਮੌਕੇ ਡੀ.ਟੀ.ਐਫ. ਵੱਲੋਂ ਮੀਤ ਪ੍ਰਧਾਨ ਰਘਵੀਰ ਭਵਾਨੀਗੜ , ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਅਤਿੰਦਰ ਘੱਗਾ, ਜੀ.ਟੀ.ਯੂ. ਵੱਲੋਂ ਸੁਖਵਿੰਦਰ ਸਿੰਘ ਚਾਹਲ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪ੍ਰਧਾਨ ਬਲਿਹਾਰ ਸਿੰਘ, ਬੇਰੁਜ਼ਗਾਰ ਉਪ ਵੈਦ ਯੂਨੀਅਨ ਪੰਜਾਬ ਵੱਲੋਂ ਜਸਪਾਲ ਸਿੰਘ, ਗੁਰਲਾਭ ਸਿੰਘ ਭੋਲਾ, ਹਰਬੰਸ ਸਿੰਘ, ਗਗਨਦੀਪ ਸਿੰਘ ਧਨੌਲਾ, ਰਣਵੀਰ ਸਿੰਘ ਨਦਾਮਪੁਰ, ਤੇਜਿੰਦਰ ਸਿੰਘ ਬਠਿੰਡਾ, ਅਸੋਕ ਕੁਮਾਰ ਫ਼ਾਜ਼ਲਿਕਾ ਨੇ ਮੋਰਚੇ ਨੂੰ ਸੰਬੋਧਨ ਕੀਤਾ। ਬੇਰੁਜ਼ਗਾਰਾਂ ਦੇ ਮੋਰਚੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਐੱਨ. ਐੱਸ ਕਿਊ ਐਫ ਵੋਕੇਸ਼ਨਲ ਟੀਚਰਜ ਯੂਨੀਅਨ ਪੰਜਾਬ ਵਲੋਂ ਵੀ ਹਮਾਇਤ ਕੀਤੀ ਗਈ।