ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਿੱਖੇ ਫ੍ਰੀ ਫਿਜਿਓਥੈਰੇਪੀ ਅਤੇ ਸਲੀਮਿੰਗ ਦਾ ਕੈਂਪ ਲਗਾਇਆ ਗਿਆ
ਗੌਰਵ ਮਾਣਿਕ
ਫ਼ਿਰੋਜ਼ਪੁਰ 4 ਦਸੰਬਰ 2021- ਅੱਜ ਰੀ+ਐਕਟਿਵ ਫਿਜ਼ੀਓਥਰੈਪੀ ਅਤੇ ਸਲੀਮਿੰਗ ਸੈਂਟਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ, ਬਜ਼ੀਦਪੁਰ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵੇਖੇ ਫ੍ਰੀ ਫਿਜਿਓਥੈਰੇਪੀ ਅਤੇ ਸਲੀਮਿੰਗ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ 65 ਲੋਕਾਂ ਦਾ ਇਲਾਜ਼ ਮਸ਼ੀਨਾਂ ਦੇ ਨਾਲ ਬਿਨਾਂ ਦਵਾਈਆਂ ਤੋਂ ਕੀਤਾ ਗਿਆ। ਲੋਕਾਂ ਦਾ ਇਲਾਜ਼ ਕਰ ਰਹੇ ਡਾਕਟਰ ਸ਼ਵੇਤਾ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਕਿਸਮ ਦੇ ਜੋੜਾਂ ਦੇ ਦਰਦ, ਸਪੋਰਟਸ ਦੀਆਂ ਸੱਟਾਂ,ਅਧਰੰਗ ਦੇ ਰੋਗੀ,ਅਪਰੇਸ਼ਨ ਤੋਂ ਬਾਅਦ ਦੇ ਰੋਗੀਆਂ ਦਾ ਬਿਨਾਂ ਦਵਾਈ ਦੇ ਇਲਾਜ਼ ਕੀਤਾ ਜਾਂਦਾ ਹੈ।
ਭਾਰ ਘਟਾਉਣ ਦੇ ਲਈ ਵੀ ਬਿਨਾਂ ਅਪਰੇਸ਼ਨ ਬਿਨਾਂ ਦਵਾਈਆਂ ਸਿਰਫ ਮਸ਼ੀਨਾਂ ਰਾਹੀਂ ਬਿਨਾ ਕਿਸੇ ਸਾਇਡ ਇਫ਼ੇਕਟ ਤੋਂ ਸ਼ਰਤੀਆ ਕੀਤਾ ਜਾਂਦਾ ਹੈ।ਡਾਕਟਰ ਸ਼ਵੇਤਾ ਨੇ ਦੱਸਿਆ ਕਿ ਦਰਦ ਦੀਆਂ ਦਵਾਈਆਂ ਖਾ ਕੇ ਆਪਣੇ ਸ਼ਰੀਰ ਨਾਲ ਗ਼ਲਤ ਨਾ ਕਰੋ ਤੇ ਕਿਸੇ ਵੀ ਤਰ੍ਹਾਂ ਦੇ ਦਰਦ ਤੇ ਹੋਰ ਪਰੇਸ਼ਾਨੀ ਲਈ ਇਕ ਵਾਰ ਸਾਡੇ ਰੀ+ਐਕਟਿਵ ਫਿਜ਼ੀਓਥਰੈਪੀ ਅਤੇ ਸਲੀਮਿੰਗ ਸੈਂਟਰ ਤੇ ਸੰਪਰਕ ਕਰ ਸਕਦੇ ਹੋ।ਇਸ ਮੌਕੇ ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ, ਬਾਜ਼ੀਦਪੁਰ ਨੇ ਆਪਣੀਆਂ ਪ੍ਰਾਪਤੀਆਂ ਤੇ ਨਵੇਂ ਦਾਖਲੇ ਸੰਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ।
ਇਸ ਮੋਕੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਵਧ ਤੋਂ ਵਧ ਬੱਚੇ ਆਪਣੇ ਸਕੂਲ ਵਿੱਚ ਦਾਖਿਲ ਕਰਵਾਉਣ ਦੀ ਅਪੀਲ ਕੀਤੀ। ਇਸ ਕੈਂਪ ਲਈ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਬਜੀਦਪੁਰ ਦੇ ਮੈਨੇਜਰ ਸ.ਕੁਲਵੰਤ ਸਿੰਘ ਨੇ ਅਪਣਾ ਪੂਰਾ ਸਹਿਯੋਗ ਦਿੱਤਾ। ਇਸ ਮੋਕੇ ਸਕੂਲ ਦੇ ਡੀ.ਪੀ ਸ. ਤੇਜਬੀਰ ਸਿੰਘ ਜੀ ਅਤੇ ਹੋਰ ਸਕੂਲ ਸਟਾਫ਼ ਹਾਜ਼ਰ ਸਨ।