26 ਜਨਵਰੀ ਦੇ ਹਾਈ ਅਲਰਟ ਦੇ ਚੱਲਦਿਆਂ ਵੀ ਰੋਜ ਰਾਤ ਨੂੰ ਬੱਸਾਂ ਵਿਚੋਂ ਬੈਟਰੀਆਂ ਚੋਰੀ ਹੁੰਦੀਆਂ
ਰੋਹਿਤ ਗੁਪਤਾ
ਗੁਰਦਾਸਪੁਰ 25 ਜਨਵਰੀ 2023 : 26 ਜਨਵਰੀ ਦੇ ਮੱਦੇਨਜ਼ਰ ਡੀਜੀਪ ਪੰਜਾਬ ਵੱਲੋਂ ਹਾਈ ਅਲਰਟ ਘੋਸ਼ਿਤ ਕੀਤਾ ਗਿਆ ਇਹ ਹੈ ਕਿ ਹਾਲ ਹੀ ਵਿਚ ਅਪ੍ਰੇਸ਼ਨ ਈਗਲ 2 ਚਲਾਇਆ ਗਿਆ ਸੀ ਜਿਸ ਦੇ ਤਹਿਤ ਪੂਰੇ ਪੰਜਾਬ ਵਿਚ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਦੀ ਖਾਸ ਤੌਰ ਤੇ ਚੈਕਿੰਗ ਕੀਤੀ ਗਈ ਸੀ ਪਰ ਸਵਾਲ ਹੈ ਕਿ ਕਿਸੇ ਵਿਸ਼ੇਸ਼ ਦਿਨ ਹਾਈ ਅਲਰਟ ਘੋਸ਼ਿਤ ਕਰਕੇ ਤਲਾਸ਼ੀ ਮੁਹਿੰਮ ਚਲਾਉਣ ਅਤੇ ਇਸ ਤਲਾਸ਼ੀ ਮੁਹਿੰਮ ਤੋਂ ਬਾਅਦ ਪੁਲਿਸ ਵੱਲੋਂ ਠੰਢੇ ਹੋ ਕੇ ਬੈਠ ਜਾਣ ਨਾਲ ਇਹ ਮੰਨ ਲੈਣਾ ਚਾਹੀਦਾ ਹੈ ਕਿ ਪੰਜਾਬ ਸੁਰੱਖਿਅਤ ਹੋ ਗਿਆ ਹੈ। ਘੱਟੋ ਘੱਟ ਬਟਾਲਾ ਵਿੱਚ ਤਾਂ ਅਜਿਹਾ ਬਿਲਕੁਲ ਨਹੀਂ ਹੈ। ਕੁਝ ਦਿਨ ਪਹਿਲਾਂ ਬਟਾਲਾ ਦੇ ਬੱਸ ਸਟੈਂਡ ਨੇੜੇ ਇੱਕ ਕਿਰਾਨੇ ਦੀ ਦੁਕਾਨ ਚਲਾ ਰਹੀ ਔਰਤ ਦੀ ਦੁਕਾਨ ਤੇ ਦੇਰ ਰਾਤ ਵੀ ਚੋਰੀ ਅਤੇ ਬੱਸ ਸਟੈਂਡ ਦੇ ਵਿੱਚ ਖੜੀਆ ਬਸਾਂ ਵਿਚੋਂ ਰੋਜ਼ ਦੇਰ ਰਾਤ ਹੋ ਰਹੀਆਂ ਬੈਟਰੀਆਂ ਦੀ ਚੋਰੀ ਤਾਂ ਪੁਲਿਸ ਦੇ ਇਨ੍ਹਾਂ ਸੁਰੱਖਿਆ ਇੰਤਜ਼ਾਮਾਂ ਦੇ ਦਾਅਵਿਆਂ ਦੀ ਪੋਲ ਖੋਲ ਰਹੀਆਂ ਹਨ।
ਬੱਸ ਸਟੈਂਡ ਬਟਾਲਾ ਦੇ ਅੱਡਾ ਇੰਚਾਰਜ ਕੁਲਵੰਤ ਸਿੰਘ ਅਤੇ ਹਰਵਿੰਦਰ ਸਿੰਘਨੇ ਦੱਸਿਆ ਕਿ ਪੁਲਸ ਕਰਮਚਾਰੀ ਆਉਂਦੇ ਹਨ ਅਤੇ ਇੱਕ ਦੋ ਫੇਰੇ ਮਾਰ ਕੇ ਚਲੇ ਜਾਂਦੇ ਹਨ ਪਰ ਅਤੇ ਆਪਣਾ ਕੰਮ ਕਰਕੇ ਚਲੀ ਜਾਂਦੀ ਹੈ ਪਰ 10 ਤੋਂ 11 ਵਜੇ ਤੋਂ ਬਾਅਦ ਇੱਥੇ ਕੋਈ ਨਹੀਂ ਆਉਂਦਾ। ਹਰ ਰੋਜ ਰਾਤ ਨੂੰ ਬੱਸਾਂ ਦੀਆਂ ਬੈਟਰੀਆਂ ਕੱਢਕੇ ਚੋਰ ਲੈ ਜਾਂਦੇ ਹਨ ਜਦ ਕਿ ਬੱਸ ਸਟੈਂਡ ਦੇ ਅੰਦਰ ਪੁਲਸ ਚੌਂਕੀ ਬਣੀ ਹੋਈ ਹੈ। ਅਸੀਂ ਆਪਣੇ ਘਰ ਕਿੰਨੇ ਕੂ ਸੁਰੱਖਿਅਤ ਹੋ ਸਕਦੇ ਹਾਂ ਸਭ ਭਲੀ ਭਾਂਤੀ ਜਾਣਦੇ ਹਾਂ |