ਹਰੀਸ਼ ਕਾਲੜਾ
ਰੂਪਨਗਰ,06 ਮਾਰਚ 2021: ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਓਪਨ ਰੋਪੜ ਜ਼ਿਲ੍ਹਾ ਕ੍ਰਿਕੇਟ ਟੂਰਨਾਮੈਂਟ ਵਿੱਚ ਅੱਜ ਸੱਤਵੇਂ ਦਿਨ ਦੂਜਾ ਸੈਮੀਫਾਈਨਲ ਮੈਚ ਜੋ ਆਰ.ਡੀ.ਸੀ.ਏ. ਗ੍ਰੀਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਅਕੈਡਮੀ ਸ੍ਰੀ ਚਮਕੌਰ ਸਾਹਿਬ ਦਰਮਿਆਨ ਸਰਕਾਰੀ ਕ੍ਰਿਕੇਟ ਗਰਾਊਂਡ ਰੋਪੜ ਵਿੱਚ ਖੇਡਿਆ ਗਿਆ। ਜਿਸ ਦਾ ਉਦਘਾਟਨ ਸਪੋਰਟਸ ਪ੍ਰਮੋਟਰ ਨਰਿੰਦਰ ਸਿੰਘ ਸਰਪੰਚ ਫਤਿਹਗੜ੍ਹ (ਕੁਰਾਲੀ) ਨੇ ਕੀਤਾ। ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਟਾਸ ਜਿੱਤ ਕੇ ਰੋਪੜ ਦੀ ਟੀਮ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਰੋਪੜ ਨੇ ਆਪਣੇ ਨਿਰਧਾਰਤ 40 ਓਵਰਾਂ ਵਿੱਚ ਮਾਧਵ ਪਠਾਨੀਆਂ ਦੇ ਸ਼ਾਨਦਾਰ ਸੈਂਕੜੇ ਅਤੇ ਨਿਤਿਨ ਕੰਬੋਜ ਦੀ ਕਪਤਾਨੀ ਪਾਰੀ ਸਦਕਾ 246 ਦੌੜਾਂ ਅੱਠ ਵਿਕਟਾਂ ਦੇ ਨੁਕਸਾਨ ਤੇ ਬਣਾਈਆਂ। ਮਾਧਵ ਪਠਾਨੀਆਂ ਨੇ 103, ਨਿਤਿਨ ਕੰਬੋਜ ਨੇ 80 ਅਤੇ ਨਵਜੋਤ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਸ੍ਰੀ ਚਮਕੌਰ ਸਾਹਿਬ ਵੱਲੋਂ ਦਵਿੰਦਰ ਨੇ ਤਿੰਨ ਵਿਕਟਾਂ, ਕਮਲਜੀਤ ਤੇ ਪਾਰਸ ਭਾਟੀਆ ਨੇ ਦੋ-ਦੋ ਵਿਕਟਾਂ ਹਾਸਿਲ ਕੀਤੀਆਂ।
ਜਵਾਬ ਵਿੱਚ ਉੱਤਰੀ ਸ੍ਰੀ ਚਮਕੌਰ ਸਾਹਿਬ ਦੀ ਟੀਮ ਪੂਰੀ ਟੀਮ 34ਵੇਂ ਓਵਰ ਵਿੱਚ 172 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਿਸ ਵਿੱਚ ਵਰਿੰਦਰ ਸਿੰਘ ਨੇ 40, ਹਰਪ੍ਰੀਤ ਸਿੰਘ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਰੋਪੜ ਵੱਲੋਂ ਹੇਮੰਤ ਸ਼ਰਮਾ ਨੇ 33 ਦੌੜਾਂ ਦੇ ਕੇ ਤਿੰਨ ਵਿਕਟਾਂ, ਮਾਧਵ ਪਠਾਨੀਆਂ ਨੇ 7 ਦੌੜਾਂ ਦੇ ਕੇ ਦੋ ਵਿਕਟਾਂ, ਇੰਦਰਪ੍ਰੀਤ ਨੇ 37 ਦੌੜਾਂ ਦੇ 2 ਵਿਕਟਾਂ ਅਤੇ ਚਰਨਜੀਤ ਨੇ 38 ਦੌੜਾਂ ਦੇ ਕੇ 2 ਵਿਕਟਾਂ ਹਾਸਿਲ ਕੀਤੀਆਂ। ਇਸ ਤਰ੍ਹਾਂ ਰੋਪੜ ਨੇ ਸ੍ਰੀ ਚਮਕੌਰ ਸਾਹਿਬ ਨੂੰ 74 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਮੈਚ ਦਾ ਮੈਨ ਆਫ਼ ਦਿ ਮੈਚ ਦਾ ਐਵਾਰਡ ਆਰ.ਡੀ.ਸੀ.ਏ. ਗ੍ਰੀਨਖ਼ ਦੇ ਹਰਫਨਮੌਲਾ ਖਿਡਾਰੀ ਮਾਧਵ ਪਠਾਨੀਆਂ ਨੂੰ ਐਲਾਨਿਆ ਗਿਆ। ਉਸ ਨੂੰ ਡਾਇਰੈਕਟਰ ਐਸ.ਜੀ.ਜੀ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਸ੍ਰੀ ਓਮਵੀਰ ਰਾਣਾ ਜੀ ਨੇ 1100 ਰੁਪਏ ਨਕਦ ਦਿੱਤੇ ਤੇ ਐਸੋਸੀਏਸ਼ਨ ਨੇ ਸ਼ਾਨਦਾਰ ਟਰਾਫੀ ਨਾਲ ਸਨਮਾਨਿਤ ਕੀਤਾ।
ਕੱਲ ਐਤਵਾਰ 07-03-2021 ਨੂੰ ਫਾਈਨਲ ਮੈਚ ਆਰ.ਡੀ.ਸੀ.ਏ. ਗ੍ਰੀਨ ਅਤੇ ਐਨ.ਵਾਈ.ਐਸ. ਕ੍ਰਿਕੇਟ ਕਲੱਬ ਨੰਗਲ ਦਰਮਿਆਨ ਖੇਡਿਆ ਜਾਵੇਗਾ। ਸਮਾਪਤੀ ਸਮਾਰੋਹ ਤੇ ਇਨਾਮਾਂ ਦੀ ਵੰਡ ਮਾਨਯੋਗ ਐਸ.ਐਸ.ਪੀ. ਰੂਪਨਗਰ ਸ੍ਰੀ ਅਖਿਲ ਚੌਧਰੀ (ਆਈ.ਪੀ.ਐਸ.) ਆਪਣੇ ਕਰ ਕਮਲਾਂ ਨਾਲ ਕਰਨਗੇ।
ਇਸ ਮੌਕੇ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਦੇ ਸਕੱਤਰ ਸੰਦੀਪ ਬੁੱਧੀਰਾਜਾ, ਪੀ.ਸੀ.ਏ. ਅੰਪਾਇਰ ਭੁਪਿੰਦਰ ਗੁੱਗੂ, ਖਜ਼ਾਨਚੀ ਕੁਲਵਿੰਦਰ ਸੋਨੀ, ਸੰਜੀਵ ਬੰਟੂ, ਐਡਵੋਕੇਟ ਮਾਧਵ ਸ਼ੁਕਲਾ, ਹਰਮਨ ਹੈਰੀ, ਮਲਕੀਤ ਸਿੰਘ, ਅੰਮ੍ਰਿਤਪਾਲ, ਐਡਵੋਕੇਟ ਗੁਰਪ੍ਰੀਤ ਸਿੰਘ ਖੱਟੜਾ, ਰਵਿੰਦਰ ਟੰਡਨ, ਜਗਦੀਪ ਸਿੰਘ, ਕੋਚ ਅਮਿਤ ਪਿਪਲਾਨੀ, ਅੰਪਾਇਰ ਸਤੀਸ਼ ਰਣਦੇਵ ਅਤੇ ਜਸਵਿੰਦਰ ਸਿੰਘ ਆਦਿ ਮੌਜੂਦ ਸਨ।