ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ 11 ਤੋਂ 22 ਅਕਤੂਬਰ ਤੱਕ
-- ਰਾਜ ਪੱਧਰੀ ਖੇਡਾਂ ਲਈ 08 ਅਕਤੂਬਰ ਨੂੰ ਗੋਲਡਨ ਇਰਾ ਪਬਲਿਕ ਸਕੂਲ,ਸੰਦੌੜ ਰੋੜ,ਮਾਲੇਰਕੋਟਲਾ ਵਿਖੇ ਸ਼ੂਟਿੰਗ ਦੇ ਟਰਾਇਲ
-- ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਚੈੱਸ,ਜਿਮਨਾਸਟਿਕ ਅਤੇ ਫੈਨਸਿੰਗ ਦੇ ਟਰਾਇਲ 08 ਅਕਤੂਬਰ ਨੂੰ ਸਵੇਰੇ 10 ਵਜੇ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 06 ਅਕਤੂਬਰ :2022 - ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ ਜੋ ਮਿਤੀ 11 ਅਕਤੂਬਰ 2022 ਤੋਂ 22 ਅਕਤੂਬਰ 2022 ਤੱਕ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਕੁਝ ਖੇਡਾਂ ਦੀ ਐਂਟਰੀ ਸਿੱਧੀ ਰਾਜ ਪੱਧਰੀ ਖੇਡਾਂ ਲਈ ਹੋਣ ਕਰਕੇ ਇਨ੍ਹਾਂ ਖੇਡਾਂ ਦੀ ਸਿਲੈੱਕਸ਼ਨ ਰਾਜ ਪੱਧਰ ਲਈ ਕਰਨ ਲਈ ਜ਼ਿਲ੍ਹਾ ਪੱਧਰ ਤੇ ਗੇਮ-ਸ਼ੂਟਿੰਗ, ਚੈੱਸ,ਜਿਮਨਾਸਟਿਕ ਅਤੇ ਫੈਨਸਿੰਗ ਖੇਡਾਂ ਦੇ ਖਿਡਾਰੀਆਂ ਦੇ ਟ੍ਰਾਇਲ ਮਿਤੀ 08 ਅਕਤੂਬਰ 2022 ਨੂੰ ਲਏ ਜਾਣਗੇ । ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਮੁਹੰਮਦ ਹਬੀਬ ਨੇ ਦਿੱਤੀ ।
ਉਨ੍ਹਾਂ ਹੋਰ ਦੱਸਿਆ ਕਿ ਮਿਤੀ 08 ਅਕਤੂਬਰ ਨੂੰ ਗੋਲਡਨ ਇਰਾ ਪਬਲਿਕ ਸਕੂਲ,ਸੰਦੌੜ ਰੋੜ,ਮਾਲੇਰਕੋਟਲਾ ਵਿਖੇ ਸ਼ੂਟਿੰਗ ਦੇ ਟਰਾਇਲ ਕਰਵਾਏ ਜਾਣਗੇ । ਇਸੇ ਤਰ੍ਹਾਂ ਸਥਾਨਕ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ,ਵਿਖੇ ਚੈੱਸ,ਜਿਮਨਾਸਟਿਕ ਅਤੇ ਫੈਨਸਿੰਗ ਦੇ ਟਰਾਇਲ ਕਰਵਾਏ ਜਾਣਗੇ । ਇਨ੍ਹਾਂ ਗੇਮਾਂ ਵਿੱਚ ਅੰਡਰ 14, 17, 21, 21 ਤੋਂ 40 ਸਾਲ ਦੇ ਖਿਡਾਰੀ/ਖਿਡਾਰਨਾਂ ਭਾਗ ਲੈਣਗੇ ਅਤੇ ਜਿਨ੍ਹਾਂ ਖਿਡਾਰੀਆਂ ਨੇ ਪਹਿਲਾਂ ਹੀ ਸਿੱਧੀ ਰਾਜ ਪੱਧਰੀ ਖੇਡਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਹੋਈ ਹੈ।
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਉਪਰੋਕਤ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਸਬੰਧਿਤ ਸਥਾਨਾਂ ਤੇ ਸਵੇਰੇ 10 ਵਜੇ ਪੁੱਜਣ ਨੂੰ ਯਕੀਨੀ ਬਣਾਉਣਗੇ ਅਤੇ ਆਪਣੀ ਖੇਡ ਸਬੰਧੀ ਕਿੱਟ ਨਾਲ ਲੈ ਕੇ ਆਉਣਗੇ । ਉਨ੍ਹਾਂ ਹੋਰ ਦੱਸਿਆ ਕਿ ਖਿਡਾਰੀ ਆਪਣੀ ਪਛਾਣ ਵਜੋਂ ਉਮਰ ਦਾ ਸਬੂਤ ਅਧਾਰ ਕਾਰਡ, ਜਨਮ ਮਿਤੀ ਦਾ ਸਬੂਤ ਅਤੇ ਰਿਹਾਇਸ਼ੀ ਸਬੂਤ ਆਪਣੇ ਨਾਲ ਲੈ ਕੇ ਆਉਣਗੇ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਸਫ਼ਰੀ ਭੱਤਾ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਖਿਡਾਰੀ ਆਨਲਾਈਨ ਕੀਤੀਆਂ ਗਈਆਂ ਲਿਸਟਾਂ ਦਾ ਪ੍ਰਿੰਟ ਕਢਵਾ ਕੇ ਆਪਣੇ ਨਾਲ ਲੈ ਕੇ ਆਉਣਗੇ। ਜਿਨ੍ਹਾਂ ਖਿਡਾਰੀਆਂ ਕੋਲ ਉਨ੍ਹਾਂ ਦੀ ਆਨਲਾਈਨ ਐਂਟਰੀ ਲਿਸਟ ਨਹੀਂ ਹੋਵੇਗੀ ਉਹ ਖਿਡਾਰੀ ਇਨ੍ਹਾਂ ਟਰਾਇਲਾਂ ਵਿੱਚ ਭਾਗ ਨਹੀਂ ਲੈ ਸਕਣਗੇ।