ਸਾਰੇ ਲੋਕਾਂ ਨੂੰ ਵਧੀਆ ਸਿਹਤ ਤੇ ਸਿੱਖਿਆ , ਬੇਰੁਜ਼ਗਾਰਾਂ ਨੂੰ ਰੁਜਗਾਰ ਦਿੱਤਾ ਜਾਵੇਗਾ - ਕੈਪਟਨ ਹਰਮਿੰਦਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 25 ਜਨਵਰੀ 2022 ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੇ ਸਾਥੀ ਆਗੂਆਂ ਪਿੰਡ ਡਡਵਿੰਡੀ ,ਪਿੰਡ ਅਡਨਾਵਾਲੀ,ਪਿੰਡ ਤਾਜ਼ੀਪੁਰ,ਪਿੰਡ ਝੂਗੀਆਂ ਗੁਲਾਮ,ਪਿੰਡ ਦੇਵਲਾਂਵਾਲਾ,ਪਿੰਡ ਪਰਵੇਜ਼ ਨਗਰ,ਪਿੰਡ ਦਬੁਲੀਆਂ,ਪਿੰਡ ਸੁਜੋਕਾਲੀਆ, ਪਿੰਡ ਖੀਰਾਂਵਾਲੀ,ਪਿੰਡ ਪੰਮਨ,ਪਿੰਡ ਤਲਵੰਡੀ ਪਾਈ,ਪਿੰਡ ਕੜਾਲ ਨੌ ਅਬਾਦ,ਪਿੰਡ ਤਲਵੰਡੀ ,ਪਿੰਡ ਰੱਤਾ ਕਦੀਮ ,ਪਿੰਡ ਕੋਲੀਆਂਵਾਲ ਨਵਾਂ ,ਪਿੰਡ ਖਾਲੂ ਤੇ ਪਿੰਡ ਮੁਹੱਬਲੀਪੁਰ ਆਦਿ ਦਾ ਦੌਰਾ ਕੀਤਾ ਅਤੇ ਵਿਸ਼ਾਲ ਮੀਟਿੰਗਾਂ ਨੂੰ ਸੰਬੋਧਨ ਕੀਤਾ ।
ਕੈਪ. ਹਰਮਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਹਰ ਮੁਹਾਜ਼ 'ਤੇ ਫੇਲ੍ਹ ਸਾਬਿਤ ਹੋਈ ਹੈ ਤੇ ਸੂਬੇ 'ਚ ਅਮਨ ਕਾਨੂੰਨ ਵਿਵਸਥਾ ਲਾਗੂ ਕਰਨ 'ਚ ਵੀ ਨਾਕਾਮ ਸਾਬਤ ਹੋਈ ਹੈ । ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ 'ਚ ਕਾਂਗਰਸ ਸਰਕਾਰ ਸਮੇ ਸੁਲਤਾਨਪੁਰ ਲੋਧੀ ਹਲਕੇ 'ਚ ਵਿਕਾਸ ਦੇ ਨਾਮ ਡੱਕਾ ਦੋਹਰਾ ਵੀ ਨਹੀਂ ਕੀਤਾ ਗਿਆ । ਸ਼ਹਿਰ ਤੇ ਇਲਾਕੇ 'ਚ ਕੋਈ ਐਸਾ ਕੰਮ ਨਹੀਂ ਹੈ ਜਿਹੜਾ ਸਰਕਾਰ ਨੇ ਮੁਕੰਮਲ ਕੀਤਾ ਹੈ । ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਸਿਰਫ ਫੋਕੇ ਨੀਂਹ ਪੱਥਰਾਂ ਤੇ ਆਪਣਾ ਨਾਮ ਲਿਖਵਾ ਕੇ ਥਾਂ ਥਾਂ ਤੇ ਹਰ ਚੌਕ ਗਲੀ 'ਚ ਲਗਾ ਦਿੱਤੇ ਹਨ ਪਰ ਕੋਈ ਵੀ ਵਿਕਾਸ ਨਾ ਹੋਣ ਕਾਰਨ ਲੋਕ ਨੀਂਹ ਪੱਥਰਾਂ ਦੀ ਰਾਜਨੀਤੀ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ ।
ਉਨ੍ਹਾਂ ਕਿਹਾ ਹਲ਼ਕਾ ਸੁਲਤਾਨਪੁਰ ਲੋਧੀ 'ਚ ਸੱਤਾਧਾਰੀ ਹਾਕਮਾਂ ਵੱਲੋਂ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰ ਕੇ ਜੰਗਲ ਰਾਜ ਕਾਇਮ ਕੀਤਾ ਗਿਆ ਤੇ ਆਮ ਲੋਕਾਂ ਤੇ ਝੂਠੇ ਪਰਚੇ ਦਰਜ ਕਰਵਾ ਕੇ ਲੋਕਾਂ 'ਚ ਸਹਿਮ ਪੈਦਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਇਹ ਮਹਿਸੂਸ ਕਰ ਲਿਆ ਹੈ ਕਿ ਸਿਰਫ ਅਕਾਲੀ ਦਲ ਹੀ ਖੇਤਰੀ ਇੱਛਾਵਾਂ ਦੀ ਰਾਖੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਦਾ ਇਕ ਰਿਕਾਰਡ ਹੈ ਤੇ ਅਸੀਂ ਮਜ਼ਬੂਤ ਤੇ ਸਥਿਰ ਸਰਕਾਰ ਦਿਆਂਗੇ ਜੋ ਸੂਬੇ 'ਚ ਸ਼ਾਂਤੀ, ਵਿਕਾਸ ਤੇ ਫਿਰਕੂ ਸਦਭਾਵਨਾ ਯਕੀਨੀ ਬਣਾਏਗੀ , ਸੁਲਤਾਨਪੁਰ ਲੋਧੀ 'ਚ ਸੁੱਖ ਤੇ ਸਕੂਨ ਵਾਲੀ ਜਿੰਦਗੀ ਲੋਕਾਂ ਨੂੰ ਮਿਲੇਗੀ । ਉਨ੍ਹਾਂ ਨਾਲ ਤਰਸੇਮ ਸਿੰਘ ਡੌਲਾ ਜੋਨਲ ਇੰਚਾਰਜ ਬਸਪਾ , ਚੇਅਰਮੈਨ ਬਲਦੇਵ ਸਿੰਘ , ਚੇਅਰਮੈਨ ਗੁਰਜੰਟ ਸਿੰਘ ਸੰਧੂ , ਚੇਅਰਮੈਨ ਸੁਰਜੀਤ ਸਿੰਘ ਢਿੱਲੋਂ , ਰਾਜਾ ਗੁਰਪ੍ਰੀਤ ਸਿੰਘ , ਜਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਵਿਰਦੀ , ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੂਲੇ , ਜਥੇ ਜਸਬੀਰ ਸਿੰਘ ਭੌਰ , ਮਾਸਟਰ ਬੂਟਾ ਸਿੰਘ ਚੁਲੱਧਾ , ਜਥੇ ਅਮਰਜੀਤ ਸਿੰਘ ਖਿੰਡਾ ਸੀਨੀਅਰ ਆਗੂ , ਜਥੇ ਸਮਸ਼ੇਰ ਸਿੰਘ ਭਰੋਆਣਾ , ਸਰਪੰਚ ਮੋਹਨ ਸਿੰਘ ਰੀਡਰ , ਪ੍ਰਦੀਪ ਯੋਧਾ , ਬਲਵਿੰਦਰ ਸਿੰਘ ਤੁੜ , ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ , ਸਤਪਾਲ ਮਦਾਨ ਪ੍ਰਧਾਨ ਵਪਾਰ ਵਿੰਗ , ਪਵਨਦੀਪ ਸਿੰਘ ਪਾਜੀਆਂ , ਰਣਜੀਤ ਸਿੰਘ ਬਿਧੀਪੁਰ ਤੇ ਹੋਰਨਾਂ ਸ਼ਿਰਕਤ ਕੀਤੀ ।