ਕਿਸਾਨ ਆਪਣੀ ਮੂੰਗੀ ਦੀ ਫਸਲ ਐਮ.ਐਸ.ਪੀ. 7275 ਰੁਪਏ 'ਤੇ 31 ਜੁਲਾਈ ਤੱਕ ਵੇਚ ਸਕਦੇ
ਹਰੀਸ਼ ਕਾਲੜਾ
ਰੂਪਨਗਰ, 27 ਜੂਨ 2022 : ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਾਰਕਫੈੱਡ ਮਹਿਕਮੇ ਵੱਲੋਂ ਸਾਲ 2022-23 ਦੌਰਾਨ ਮੂੰਗੀ ਦੀ ਸਰਕਾਰ ਵਲੋਂ ਨਿਰਧਾਰਿਤ ਕੀਤੇ ਰੇਟਾਂ 'ਤੇ ਖਰੀਦ ਮਾਰਕਫੈੱਡ ਵਿਭਾਗ ਵੱਲੋਂ ਲਗਾਤਾਰਤਾ ਵਿੱਚ ਕੀਤੀ ਜਾ ਰਹੀ ਹੈ।ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ, ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਕਿਹਾ ਅਤੇ ਸਰਕਾਰ ਵੱਲੋਂ ਤਹਿ ਕੀਤੀ ਗਈ ਐਮ.ਐਸ.ਪੀ. 7275 ਰੁਪਏ ਤੇ ਆਪਣੀ ਮੂੰਗੀ ਦੀ ਫਸਲ 31 ਜੁਲਾਈ ਤੱਕ ਰੂਪਨਗਰ ਮੰਡੀ ਵਿੱਚ ਵੇਚਣ ਦੀ ਅਪੀਲ ਕੀਤੀ।