ਗਣਤੰਤਰ ਦਿਵਸ ਸਮਾਗਮ ਦੇ ਮੱਦੇਨਜ਼ਰ ਦਿੱਲੀ ਟਰੈਫਿਕ ਪੁਲਿਸ ਨੇ ਜਾਰੀ ਕੀਤੀ ਅਡਵਾਈਜ਼ਰੀ, ਕੀਤੀ ਲੋਕਾਂ ਨੂੰ ਇਹ ਅਪੀਲ
ਨਵੀਂ ਦਿੱਲੀ, 25 ਜਨਵਰੀ, 2023: ਦਿੱਲੀ ਪੁਲਸਿ ਨੇ ਗਣਤੰਤਰ ਦਿਵਸ ’ਤੇ ਹੋਣ ਵਾਲੇ ਪਰੇਡ ਸਮਾਗਮ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈਅਤੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਕੁਝ ਵੀ ਸ਼ੱਕੀ ਮਿਲਦਾ ਹੈ ਤਾਂ ਉਹ ਨੇੜਲੇ ਪੁਲਿਸ ਮੁਲਾਜ਼ਮਾਂ ਨੂੰ ਸੂਚਨਾ ਦੇਣ।
ਗਣਤੰਤਰ ਦਿਵਸ ਪਰੇਡ ਸਵੇਰੇ 10.30 ਵਜੇ ਵਿਜੇ ਚੌਂਕ ਤੋਂ ਸ਼ੁਰੂ ਹੋਵੇਗੀ ਤੇ ਲਾਲ ਕਿਲ੍ਹਾ ਗਰਾਉਂਡ ਵੱਲ ਜਾਵੇਗੀ। ਇੰਡੀਆ ਗੇਟ ’ਤੇ 9.30 ਵਜੇਸਮਾਗਮ ਹੋਵੇਗਾ। ਪਰੇਡ ਲਈ ਰੂਟ ਦੇ ਨਾਲ ਟਰੈਫਿਕ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਰਤਵਿਆ ਪੱਥ ਤੋਂ ਵਿਜੇ ਚੌਂਕ ਤੇ ਇੰਡੀਆ ਗੇਟ ਤੋਂ 25 ਜਨਵਰੀ ਨੂੰ ਸ਼ਾਮ 6.00 ਵਜੇ ਤੋਂ ਟਰੈਫਿਕ ਬੰਦ ਕਰ ਦਿੱਤਾ ਜਾਵੇਗਾ। ਕਰਤਵਿਆ ਪੱਥ ਤੋਂ ਰਫੀ ਮਾਰਗ, ਜਨਪਥ, ਮਾਨ ਸਿੰਘ ਰੋਡ ’ਤੇ 25 ਜਨਵਰੀ ਰਾਤ 10.00 ਵਜੇ ਤੋਂ ਟਰੈਫਿਕ ਬੰਦ ਕੀਤਾ ਜਾਵੇਗਾ। ਸੀ ਹੈਕਸਾਗਨ-ਇੰਡੀਆ ਗੇਟ ’ਤੇ 26 ਜਨਵਰੀ ਨੂੰ ਸਵੇਰੇ 9.15 ਵਜੇ ਤੋਂ ਪਰੇਡ ਦੇ ਤਿਲਕ ਮਾਰਗ ਪਾਰ ਕਰਨ ਤੱਕ ਟਰੈਫਿਕ ਬੰਦ ਹੋਵੇਗਾ। ਤਿਲਕ ਮਾਰਗ, ਬੀ ਐਸ ਜ਼ੈਡ ਮਾਰਗ ਅਤੇ ਸੁਭਾਸ਼ ਮਾਰਗ ’ਤੇ 26 ਜਨਵਰੀ ਨੂੰ ਸਵੇਰੇ 10.30 ਵਜੇ ਤੋਂ ਟਰੈਫਿਕ ਬੰਦ ਹੋਵੇਗਾ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: