← ਪਿਛੇ ਪਰਤੋ
ਮਾਇਨਿੰਗ ਮਾਫੀਆ ਵਲੋਂ ਮਾਈਨਿੰਗ ਟੀਮ ਉਪਰ ਹਮਲਾ
ਦੀਪਕ ਜੈਨ
ਜਗਰਾਓਂ, 6 ਅਕਤੂਬਰ 2022 - ਦਰਿਆ ਵਿਚੋਂ ਧੱਕੇ ਨਾਲ ਮਾਈਨਿੰਗ ਕਰ ਰਹੇ ਮਾਇਨਿੰਗ ਮਾਫੀਆ ਵਲੋਂ ਮਾਇਨਿੰਗ ਟੀਮ ਉਪਰ ਹਮਲਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਗੁਰਮੀਤ ਸਿੰਘ ਨੇ ਦਸਿਆ ਕਿ ਉਪ ਮੰਡਲ ਅਫਸਰ ਸਿਵਲ ਜਲ ਨਿਕਾਸ ਰਕੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 4 ਤਰੀਖ ਦੀ ਰਾਤ ਨੂੰ ਕੁਝ ਲੋਕ ਟਰਾਲੀਆਂ ਲੈਕੇ ਚੰਡੀਗੜ੍ਹ ਦੀਆਂ ਛੰਨਾ ਕੋਲ ਦਰਿਆ ਵਿਚ ਮਾਇਨਿੰਗ ਕਰ ਰਹੇ ਸਨ ਅਤੇ ਜਦੋ ਅਧਿਕਾਰੀਆਂ ਵਲੋਂ ਓਨਾ ਨੂੰ ਰੋਕਿਆ ਗਿਆ ਤਾਂ ਅਧਿਕਾਰੀਆਂ ਦੀ ਕਾਰ ਦੀ ਭੰਨਤੋੜ ਕੀਤੀ ਗਈ। ਪੁਲਿਸ ਵਲੋਂ ਇਸ ਸੰਬੰਧੀ ਨਿਰਭੈ ਸਿੰਘ ਵਾਸੀ ਭੈਣੀ ਅਰਾਈਆਂ ਅਤੇ ਅਮਰਜੀਤ ਸਿੰਘ ਵਾਸੀ ਗਗ ਕਲਾਂ ਖਿਲਾਫ ਥਾਣਾ ਸਿੱਧਵਾਂ ਬੇਟ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।
Total Responses : 936