ਕਾਂਗਰਸੀ ਹੀ ਪੰਜਾਬ ਕਾਂਗਰਸ ਵਿਚ ਰਹਿ ਗਏ ਹਨ --ਕਿਸ਼ਨ ਚੰਦਰ ਮਹਾਜ਼ਨ
ਚੰਡੀਗੜ੍ਹ, 26 ਅਪ੍ਰੈਲ 2024- ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਕਿਸ਼ਨ ਚੰਦਰ ਮਹਾਜ਼ਨ ਨੇ ਚੰਡੀਗੜ੍ਹ ਵਿਖੇ ਦਿਤੇ ਸੁਨੀਲ ਜਾਖੜ ਭਾਜਪਾ ਪ੍ਰਧਾਨ ਦੇ ਉਸ ਬਿਆਨ ਦਾ ਜ਼ੋਰਦਾਰ ਖੰਡਨ ਕੀਤਾ ਕਿ ਕਾਂਗਰਸ ਪਾਰਟੀ ਕੋਲੋਂ ਆਪਣੀ ਸੰੰਮਤੀ ਅਤੇ ਇੱਜ਼ਤ ਬਚਾਉ ਦੇ ਸੰਬੰਧ ਵਿੱਚ ਕਿਹਾ ਕਿ ਤੁਸੀ ਤੇ ਤੁਹਾਡਾ ਪਰਿਵਾਰ ਆਪਣੀ ਸੰਮਤੀ ਜੋ ਪਿਛਲੇ 50 ਸਾਲ ਕਾਂਗਰਸ ਪਾਰਟੀ ਵਿੱਚ ਰਹਿ ਕਿ ਬਣਾਈ ਹੈ ਉਸ ਦਾ ਫ਼ਿਕਰ ਕਰੋ ਜਾਂ ਭਾਜਪਾ ਦੀ ਕਾਲੇ ਦਾਗ ਧੋਣ ਵਾਲੀ ਵਾਸਿੰਗ ਮਸ਼ੀਨ ਜਿਸ ਵਿੱਚ ਤੁਸੀ ਤੇ ਤੁਹਾਡੇ ਸਾਥੀ ਜੋ ਕਾਂਗਰਸ ਸਰਕਾਰ ਦੇ ਟਾਈਮ ਵਿੱਚ ਪੰਜਾਬ ਦੀ ਸੰਮਤੀ ਲੁੱਟ ਕਿ ਭਾਜਪਾ ਵਿਚ ਚਲੇ ਗਏ ਸਨ ਹੁਣ ਵਾਸਿੰੰਗ ਮਸ਼ੀਨ ਵਿੱਚ ਧੁੱਲ ਕਿ ਚਿੱਟੇ ਬਗਲੇ ਬਣ ਗਏ ਹਨ ਉਹ ਆਪਣੀ ਸੰਮਤੀ ਅਤੇ ਇਜ਼ਤ ਬਚਾਉਣ ਦਾ ਖਿਆਲ ਰੱਖਣ ਕਾਂਗਰਸ ਵਿੱਚ ਹੁਣ ਤਾਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਬਾਜਵਾ, ਸਰਦਾਰ ਪਰਤਾਪ ਸਿੰਘ ਬਾਜਵਾ ਸਮੇਤ ਪੰਜਾਬ ਕਾਂਗਰਸ ਦੇ ਅਨੇਕਾਂ ਲੀਡਰ ਅਤੇ ਵਰਕਰ ਜੋ ਕਾਂਗਰਸ ਪਾਰਟੀ ਲਈ ਦਿਨ ਰਾਤ ਕੰਮ ਕਰ ਰਹੇ ਹਨ ਉਹਨਾਂ ਦੀ ਪੰਜਾਬ ਦੇ ਲੋਕ ਦਿਲੋਂ ਇਜ਼ਤ ਕਰਦੇ ਹਨ ਤੇ ਉਹਨਾਂ ਦੀ ਇਮਾਨਦਾਰੀ ਦੇ ਲੋਕ ਕਾਇਲ ਹਨ ਜਾਖੜ ਸਾਹਿਬ ਕਾਂਗਰਸ ਪਾਰਟੀ ਦੇ ਖਿਲਾਫ ਬੋਲਣ ਲੱਗਿਆਂ ਆਪਣੇ ਪਿਛੋਕੜ ਵੱਲ ਝਾਤੀ ਮਾਰ ਲਿਆ ਕਰੋ ਜੱਦੋ 2017 ਵਿੱਚ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਹਨੇਰੀ ਚੱਲੀ ਸੀ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਜੋ ਹੁਣ ਆਪਣੇ ਪਰਿਵਾਰ ਸਮੇਤ ਭਾਜਪਾ ਦੀ ਵਾਸਿੰਗ ਮਸ਼ੀਨ ਵਿੱਚ ਧੁੱਲ ਕਿ ਤੇ ਗੁਟਕਾ ਸਾਹਿਬ ਦੀ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਪੰਜਾਬ ਵਿਚੋਂ ਨਸ਼ੇ ਖਤਮ ਕਰਨ ਦੀ ਝੂਠੀ ਸੌਂਹ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਸਮੇਤ ਭਾਜਪਾ ਦਾ ਆਲੰਬਰਦਾਰ ਬਣੇ ਹੋਏ ਹਨ ਉਸ ਸਮੇਂ 2017 ਵਿੱਚ ਤੁਸੀਂ ਅਬੋਹਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਉਥੋਂ ਦੇ ਇਕ ਕੌਂਸਲਰ ਤੋਂ ਬੁਰੀ ਤਰਾਂ ਵਿਧਾਨ ਸਭਾ ਦੀ ਚੋਣ ਹਾਰ ਗਏ ਸੀ ਅੱਜ ਜਿਸ ਕਾਂਗਰਸ ਨੂੰ ਤੁਸੀ ਕੋਸ਼ ਰਹੇ ਹੋ ਉਸੇ ਕਾਂਗਰਸ ਨੇ ਤੁਹਾਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਤੇ ਫਿਰ ਵਿਨੋਦ ਖੰਨਾ ਜੀ ਦੀ ਮੌਤ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਜਿਲਾ ਗੁਰਦਾਸਪੁਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਸਿਫਾਰਸ਼ ਤੇ ਤੁਹਾਨੂੰ ਗੁਰਦਾਸਪੁਰ
ਜਿਮਣੀ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਦਿਵਾ ਕੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਜਿਲਾ ਗੁਰਦਾਸਪੁਰ ਦੀ ਸਮੁੱਚੀ ਲੀਡਰਸ਼ਿਪ ਨੇ ਕਾਂਗਰਸੀ ਵਰਕਰਾਂ ਦੇ ਸਹਿਯੋਗ ਨਾਲ ਆਪ ਜੀ ਨੂੰ ਇਤਿਹਾਸਕ ਜਿੱਤ ਦਿਵਾਈ ਸੀ ਤੇ ਤੁਸੀ ਮੈਂਬਰ ਪਾਰਲੀਮੈਂਟ ਬਣੇ ਉਸ ਸਮੇਂ ਤੁਸੀ ਗੁਰਦਾਸਪੁਰ ਦੇ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਦੇ ਨਿਵਾਸ ਤੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਜਾਖੜ ਪਰਿਵਾਰ ਦਾ ਰੋਮ ਰੋਮ ਕਾਂਗਰਸ ਪਾਰਟੀ ਖਾਸ ਕਰਕੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਸ ਨੇ ਤੁਹਾਨੂੰ 46000 ਤੋਂ ਵੱਧ ਵੋਟਾਂ ਨਾਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਜਿਤਾਇਆ ਸੀ ਤੇ ਉਸ ਤੋਂ ਬਾਅਦ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਤੁਹਾਨੂੰ ਵੱਡੀ ਲੀਡ ਫਤਿਹਗੜ੍ਹ ਚੂੜੀਆਂ ਹਲਕੇ ਵਿਚੋਂ ਦਿਵਾਈ ਸੀ ਜਿਲਾ ਗੁਰਦਾਸਪੁਰ ਵਿਚ ਹਰੇਕ ਮੰਤਰੀ ਅਤੇ ਵਿਧਾਇਕ ਸਮੇਤ ਨਰੇਸ਼ ਪੁਰੀ ਨੇ ਤੁਹਾਡੀ ਜਿੱਤ ਵਿਚ ਅਹਿਮ ਯੋਗਦਾਨ ਪਾਇਆ ਸੀ ਜਿਹਨਾਂ ਦੀ ਬਦੌਲਤ ਤੁਸੀ ਦੇਸ਼ ਦੀ ਪਾਰਲੀਮੈਂਟ ਵਿੱਚ ਬੈਠਣ ਦੇ ਕਾਬਿਲ ਹੋਏ ਸੀ ਜਾਖੜ ਸਾਹਿਬ ਮਨ ਵਿਚੋਂ ਗਲਤ ਫਹਿਮੀਆਂ ਕੱਢ ਕਿ ਅਸਲੀ ਭਾਜਪਾ ਲੀਡਰਾਂ ਖਾਸ ਕਰਕੇ ਸਰਦਾਰ ਹਰਜੀਤ ਸਿੰਘ ਗਰੇਵਾਲ ਦੇ ਬਿਆਨਾਂ ਵੱਲ ਧਿਆਨ ਦਿਉ ਜਾਖੜ ਸਾਹਿਬ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਇਜ਼ਤ ਦਾ ਫ਼ਿਕਰ ਨਾ ਕਰੋ ਉਹ ਤਾਂ ਜਲੰਧਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਜਲੰਧਰ ਲੋਕ ਸਭਾ ਹਲਕੇ ਵਿਚੋਂ ਭਾਰੀ ਵੋਟਾਂ ਦੀ ਲੀਡ ਨਾਲ ਜਿੱਤਣਗੇ ਪਰ ਤੁਸੀ ਚਾਰ ਜੂਨ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਵਿਚ ਤੁਹਾਡੀ ਅਗਵਾਈ ਹੇਠ ਲੜੀਆਂ ਜਾ ਰਹੀਆਂ ਲੋਕ ਸਭਾ ਚੋਣਾਂ ਪੰਜਾਬ ਦੇ ਸੂਝਵਾਨ ਵੋਟਰਾਂ ਵੱਲੋਂ ਦਿਤੇ ਜਾਣ ਵਾਲੇ ਫਤਵੇ ਕਾਰਨ ਆਪਣੀ ਇੱਜਤ ਸੰਭਾਲ ਕੇ ਰੱਖਿਉ ਨਤੀਜਿਆਂ ਤੋਂ ਬਾਅਦ ਤੁਹਾਡੀ ਪੰਜਾਬ ਭਾਜਪਾ ਦੀ ਪ੍ਰਧਾਨਗੀ ਵੀ ਜਾਣੀ ਲੱਗਭਗ ਤਹਿ ਹੈ ਤੁਸੀ ਫਿਰ ਕਾਂਗਰਸ ਪਾਰਟੀ ਕੰਨੀ ਝਾਕਣਾ ਹੈ ਪਰ ਹੁਣ ਕਾਂਗਰਸ ਪਾਰਟੀ ਨੇ ਤੁਹਾਨੂੰ ਨੇੜੇ ਨਹੀਂ ਫਟਕਣ ਦੇਣਾ ਤੁਹਾਡੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਸਬੰਧੀ ਮਗਰਮੱਛ ਦੇ ਹੰਝੂ ਵਹਾਉਣ ਦਾ ਪੰਜਾਬ ਦੇ ਸੂਝਵਾਨ ਕਿਸਾਨਾਂ ਅਤੇ ਵੋਟਰਾਂ ਤੇ ਕੋਈ ਅਸਰ ਪੈਣ ਵਾਲਾ ਨਹੀਂ ਹੈ ਇਸ ਲਈ ਕਾਂਗਰਸ ਪਾਰਟੀ ਨੂੰ ਕੋਸਣਾ ਬੰਦ ਕਰੋ ਜੇਕਰ ਹੁਣ ਵੀ ਕਾਂਗਰਸ ਪਾਰਟੀ ਪ੍ਰਤੀ ਘਟੀਆ ਸ਼ਬਦਾਵਲੀ ਬੋਲਣੀ ਬੰਦ ਨਾ ਕੀਤੀ ਤਾਂ ਤੁਹਾਡੇ ਪੋਤਰੇ ਖੋਲਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾb