← ਪਿਛੇ ਪਰਤੋ
ਸੰਜੀਵ ਜਿੰਦਲ
ਮਾਨਸਾ 21 ਅਪ੍ਰੈਲ 2021 - ਮੈਡਮ ਅੰਜੂ ਗੁਪਤਾ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਾਨਸਾ ਲਗਾਇਆ ਗਿਆ ਹੈ । ਉਹ ਇਸ ਤੋਂ ਪਹਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਜੋਂ ਤੈਨਾਤ ਸਨ ।ਮਾਨਸਾ ਵਿਖੇ ਸੰਜੀਵ ਕੁਮਾਰ ਬਾਂਸਲ ਦੀ ਸੇਵਾ ਮੁਕਤੀ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ । ਉਂਝ ਕਾਰਜਭਾਗ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੰਜੀਵ ਕੁਮਾਰ ਗੋਇਲ ਸੰਭਾਲ ਰਹੇ ਸਨ। ਡਿਪਟੀ ਡੀਈਓ ਜਗਰੂਪ ਭਾਰਤੀ,ਡਾਈਟ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਤੇ ਜ਼ਿਲ੍ਹੇ ਚ ਪੜ੍ਹਾਈ ਕਾਰਜਾਂ ਨੂੰ ਹੋਰ ਬਲ ਮਿਲੇਗਾ।
Total Responses : 936