ਦਰਸ਼ਨ ਮਹਾਜਨ ਨੂੰ ਸ਼੍ਰੋਮਣੀ ਮਹਾਜਨ ਸਭਾ ਪੰਜਾਬ ਦਾ ਮੀਤ ਪ੍ਰਧਾਨ ਬਣਾਇਆ, ਬਰਾਦਰੀ ਵਿੱਚ ਖੁਸ਼ੀ ਦੀ ਲਹਿਰ
ਰੋਹਿਤ ਗੁਪਤਾ
ਗੁਰਦਾਸਪੁਰ 26 ਅਪ੍ਰੈਲ 2024 - ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਪੰਜਾਬ ਵੱਲੋ ਦਰਜਨ ਮਹਾਜਨ ਨੂੰ ਪੰਜਾਬ ਦੇ ਉਪ ਪ੍ਰਧਾਨ ਨਾਮਜਦ ਕਰਨ ਤੇ ਗੁਰਦਾਸਪੁਰ ਸ਼ਹਿਰ ਤੇ ਇਲਾਕੇ ਦੇ ਮਹਾਜਨ ਪਰਿਵਾਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਉਨ੍ਹਾਂ ਵਲੋਂ ਉਮੀਦ ਜਤਾਈ ਗਈ ਹੈ ਕਿ ਦਰਜ਼ਨ ਮਹਾਜਨ ਜਿਥੇ ਸਮੁਚੇ ਇਲਾਕੇ ਦੇ ਵਸਨੀਕਾਂ ਵਿੱਚ ਹਰਮਨ ਪਿਆਰੇ ਹਨ ਤੇ ਲੋਕਾਂ ਦੇ ਕੰਮਾਂ ਵਾਸਤੇ ਹਮੇਸ਼ਾ ਤਰਪਰ ਰਹਿੰਦੇ ਉਥੇ ਹੀ ਉਹਨਾਂ ਦਾ ਮਹਾਜਨ ਬਰਾਦਰੀ ਵੀ ਪੂਰਾ ਮਾਨ ਸਤਿਕਾਰ ਕਰਦੀ ਹੈ ਕਿਉਂਕਿ ਬਰਾਦਰੀ ਦੇ ਕੰਮ ਵਾਸਤੇ ਵੀ ਹਮੇਸ਼ਾ ਤਿਆਰ ਰਹਿੰਦੇ ਹਨ।
ਦਰਸ਼ਨ ਮਹਾਜਨ ਨੇ ਅਖਿਲ ਭਾਰਤੀਆ ਮਹਾਜਨ ਸ਼੍ਰੋਮਣੀ ਸਭਾ ਦੇ ਪ੍ਰਧਾਨ ਜੰਗੀ ਲਾਲ ਮਹਾਜਨ, ਰਜਿੰਦਰ ਮਹਾਜਨ ਜਨਰਲ ਸਕੱਤਰ ਅਤੇ ਪੰਜਾਬ ਦੇ ਪ੍ਰਧਾਨ ਸੀਤਾ ਰਾਮ ਮਹਾਜਨ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮਹਾਜਨ ਬਰਾਦਰੀ ਨੇ ਮੇਰੇ ਤੇ ਵਿਸ਼ਵਾਸ ਕਰਕੇ ਜੋ ਜਿਮੇਵਾਰੀ ਬਖਸ਼ੀ ਹੈ ਉਸ ਦੇ ਲਈ ਮੈਂ ਬਰਾਦਰੀ ਦਾ ਰਿਣੀ ਹਾਂ ਅਤੇ ਮਹਾਜਨ ਸਮਾਜ ਵਲੋਂ ਮੇਰੇ ਤੇ ਜੋ ਵੀ ਸੇਵਾ ਲਈ ਜਾਵੇਗੀ ਮੈਂ ਪੂਰੀ ਤਨਦੇਹੀ ਨਾਲ ਦਿਲੋ ਨਿਭਾਉਣ ਦੀ ਕੋਸ਼ਿਸ਼ ਕਰਾਂਗਾਂ। ਸਮਾਜ ਦੀ ਬਿਹਤਰੀ ਅਤੇ ਤਰੱਕੀ ਲਈ ਮੈਂ ਹਮੇਸ਼ਾ ਯਭਨਸ਼ੀਲ ਰਹਾਂਗਾ।